ਟੋਰਾਂਟੋ : ਕੈਨੇਡੀਅਨ ਸ਼ਹਿਰ ਟੋਰਾਂਟੋ ਵਿੱਚ ਆਏ ਭਿਆਨਕ ਤੂਫਾਨ ਨਾਲ ਬੈਰੀ ਖੇਤਰ ਦਾ ਵੱਡਾ ਹਿੱਸਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਤੂਫਾਨ ਨੇ ਤਕਰੀਬਨ 25 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਤੂਫਾਨ ਨਾਲ ਘੱਟੋ-ਘੱਟ ਚਾਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਸਿਮਕੋ ਪੈਰਾਮੈਡਿਕ ਸਰਵਿਸਿਜ਼ ਦੇ ਪ੍ਰਮੁੱਖ ਐਂਡਰਿਊ ਰਾਬਰਟ ਨੇ ਵੀਰਵਾਰ ਰਾਤ ਕਿਹਾ ਕਿ ਤਬਾਹੀ ਨਾਲ ਸ਼ਹਿਰ ਦੇ ਦੱਖਣ-ਪੂਰਬ ਵਿੱਚ ਪ੍ਰਿੰਸ ਵਿਲੀਅਮ ਵੇਅ 'ਤੇ ਸੇਂਟ ਗੈਬਰੀਅਲ ਆਰਕੰਟਲ ਕੈਥੋਲਿਕ ਸਕੂਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।