ਬ੍ਰਿਟੇਨ: ਲੇਬਰ ਪਾਰਟੀ ਦੇ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਮੁਸਲਮਾਨ ਔਰਤਾਂ ਵਿਰੁੱਧ ਕੀਤੀ ਗਈ 'ਨਸਲਵਾਦੀ' ਟਿੱਪਣੀ ਲਈ ਮੁਆਫੀ ਮੰਗਣ ਗਈ ਕਿਹਾ। ਤਨਮਨਜੀਤ ਸਿੰਘ ਢੇਸੀ ਨੇ ਸਪੀਕਰ ਨੂੰ ਸੰਬੋਧਨ ਕਰਦਿਆਂ ਕਿਹਾ, "ਜੇਕਰ ਮੈਂ ਪੱਗ ਬੰਨ੍ਹਣ ਦਾ ਫੈਸਲਾ ਕਰਦਾ ਹਾਂ, ਤੁਸੀਂ ਕਰੌਸ ਪਾਉਣ ਦਾ ਫੈਸਲਾ ਕਰਦੇ ਹੋ, ਜਾਂ ਕੋਈ ਕਿਪਾਹ (ਇੱਕ ਤਰ੍ਹਾਂ ਦੀ ਟੋਪੀ) ਪਾਉਣ ਜਾਂ ਕਿਸੇ ਨੇ ਹਿਜਾਬ ਜਾਂ ਬੁਰਕਾ ਪਾਉਣ ਦਾ ਫੈਸਲਾ ਲਿਆ ਹੈ ਤਾਂ ਇਸ ਨਾਲ ਸੰਸਦ ਮੈਂਬਰਾਂ ਨੂੰ ਇਹ ਹੱਕ ਮਿਲ ਜਾਂਦਾ ਹੈ ਕਿ ਉਹ ਸਾਡੀ ਦਿੱਖ 'ਤੇ ਅਪਮਾਨਯੋਗ ਟਿੱਪਣੀ ਕਰਨ"।
ਤਨਮਨਜੀਤ ਢੇਸੀ ਨੇ ਬ੍ਰਿਟੇਨ ਸੰਸਦ ਵਿੱਚ ਕਰਵਾਈ ਬੱਲੇ-ਬੱਲੇ, ਤਾੜੀਆਂ ਨਾਲ਼ ਗੂੰਜੀ ਸਾਂਸਦ
ਬ੍ਰਿਟੇਨ ਵਿੱਚ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਮੁਸਲਮਾਨ ਔਰਤਾਂ ਵਿਰੁੱਧ ਕੀਤੀ ਗਈ 'ਨਸਲਵਾਦੀ' ਟਿੱਪਣੀ ਲਈ ਮੁਆਫੀ ਮੰਗਣ ਗਈ ਕਿਹਾ। ਢੇਸੀ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਆਪਣੇ ਟੈਲੀਗਰਾਫ ਕਾਲਮ ਵਿੱਚ ਮੁਸਲਮਾਨ ਔਰਤਾਂ ਨੂੰ 'ਲੈਟਰਬਾਕਸ' ਵਾਂਗ ਦਿਖਣ ਵਾਲੇ ਬਿਆਨ 'ਤੇ ਮੁਆਫ਼ੀ ਮੰਗਣ ਲਈ ਕਿਹਾ।
ਉਨ੍ਹਾਂ ਦਾ ਕਹਿਣਾ ਸੀ ਕਿ, "ਸਾਨੂੰ ਬਚਪਨ ਤੋਂ ਹੀ ਇਨ੍ਹਾਂ ਸਭ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੌਰਾਨ ਸਾਨੂੰ ਟੌਨਲਹੈਡ ਜਾਂ ਤਾਲੀਬਾਨੀ ਦੱਸਿਆ ਜਾਂਦਾ ਹੈ"। ਲੋਕ ਸਾਨੂੰ ਬੋਂਗੋ ਬੋਂਗੋ ਲੈਂਡ ਤੋਂ ਆਇਆ ਦੱਸਦੇ ਹਨ, ਇਸ ਲਈ ਅਸੀਂ ਮੁਸਲਮਾਨ ਔਰਤਾਂ ਦਾ ਦੁੱਖ ਸਮਝ ਸਰਕਦੇ ਹਾਂ ਜਿਨ੍ਹਾਂ ਨੂੰ ਬੈਂਕ ਰੌਬਰਸ ਜਾਂ ਲੈਟਰਬਾਕਸ ਕਹਿਕੇ ਉਨ੍ਹਾਂ 'ਤੇ ਨਸਲਵਾਦੀ ਟਿੱਪਣੀ ਕੀਤੀ ਜਾਂਦੀ ਹੈ।
ਦਰਅਸਲ ਤਨਮਨਜੀਤ ਸਿੰਘ ਢੇਸੀ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਆਪਣੇ ਟੈਲੀਗਰਾਫ ਕਾਲਮ ਵਿੱਚ ਮੁਸਲਮਾਨ ਔਰਤਾਂ ਨੂੰ 'ਲੈਟਰਬਾਕਸ' ਵਾਂਗ ਦਿਖਣ ਵਾਲੇ ਬਿਆਨ 'ਤੇ ਮੁਆਫ਼ੀ ਮੰਗਣ ਲਈ ਕਿਹਾ। ਢੇਸੀ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਕੰਜ਼ਰਵੇਟਿਵ ਪਾਰਟੀ ਵਿਚਾਲੇ ਇਸਲਾਮੋਫੋਬੀਆ ਬਾਰੇ ਅਸਲ ਜਾਂਚ ਦੇ ਕਦੋਂ ਆਦੇਸ਼ ਦੇਣਗੇ।
ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਜਵਾਬ ਵਿੱਚ ਕਿਹਾ ਕਿ ਢੇਸੀ ਨੇ ਸ਼ਾਇਦ ਚੰਗੀ ਤਰ੍ਹਾਂ ਪੂਰਾ ਲੇਖ ਨਹੀਂ ਪੜ੍ਹਿਆ ਨਹੀਂ ਤਾਂ ਉਨ੍ਹਾਂ ਨੂੰ ਪਤਾ ਹੁੰਦਾ ਕਿ ਇਸ ਦੇਸ਼ ਵਿੱਚ ਸਭ ਮੰਨ-ਭਾਉਂਦਾ ਪਹਿਰਾਵਾ ਪਾਉਂਦਾ ਹਨ। ਉਨ੍ਹਾਂ ਕਿਹਾ, "ਮੈਨੂੰ ਇਹ ਕਹਿੰਦਿਆਂ ਵੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਸ ਸਰਕਾਰ ਵਿੱਚ ਦੇਸ਼ ਦੇ ਇਤਿਹਾਸ ਦੀ ਵਿਭਿੰਲਤਾ ਨਾਲੀ ਕੈਬਿਨਟ ਹੈ ਅਤੇ ਅਸੀਂ ਅਸਲ ਵਿੱਚ ਆਧੁਨਿੱਕ ਬਰਤਾਨੀਆ ਨੂੰ ਦਰਸਾਉਂਦੇ ਹਾਂ।"