ਕਾਬੁਲ: ਤਾਜ਼ਾ ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਪੰਜਸ਼ੀਰ ਘਾਟੀ ਵਿੱਚ ਦੋ ਸਮੂਹਾਂ ਦੇ ਵਿੱਚ ਭਿਆਨਕ ਲੜਾਈ ਹੋ ਰਹੀ ਹੈ। ਦਰਅਸਲ, ਤਾਲਿਬਾਨ ਨੇ ਅਫਗਾਨਿਸਤਾਨ ਦੇ ਲਗਭਗ ਹਰ ਹਿੱਸੇ ਉੱਤੇ ਕਬਜ਼ਾ ਕਰ ਲਿਆ ਹੈ, ਪਰ ਪੰਜਸ਼ੀਰ ਘਾਟੀ ਇੱਕ ਅਜਿੱਤ ਗੜ੍ਹ ਬਣੀ ਹੋਈ ਹੈ।
ਇਹ ਵੀ ਪੜੋ: ਪੰਜਸ਼ੀਰ ਘਾਟੀ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਤਾਲਿਬਾਨ
ਰਿਪੋਰਟਾਂ ਅਨੁਸਾਰ ਪੰਜਸ਼ੀਰ ਘਾਟੀ ਵਿੱਚ ਤਾਲਿਬਾਨ ਲੜਾਕਿਆਂ ਅਤੇ ਉੱਤਰੀ ਗੱਠਜੋੜ ਵਿਚਕਾਰ ਲੜਾਈ ਸ਼ੁਰੂ ਹੋ ਗਈ ਹੈ। ਤਾਲਿਬਾਨ ਲੜਾਕੂ ਇਸ ਖੇਤਰ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਅਹਿਮਦ ਸ਼ਾਹ ਮਸੂਦ ਦੇ ਲੜਾਕਿਆਂ ਵੱਲੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਅਲ ਜਜ਼ੀਰਾ ਨੇ ਦਾਅਵਾ ਕੀਤਾ ਸੀ ਕਿ ਮਸੂਦ ਦੇ ਬੇਟੇ ਨੇ ਤਾਲਿਬਾਨ ਨਾਲ ਹੱਥ ਮਿਲਾਇਆ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਅਹਿਮਦ ਸ਼ਾਹ ਮਸੂਦ ਉੱਤਰੀ ਗੱਠਜੋੜ ਦੇ ਗਠਨ ਤੋਂ ਬਾਅਦ ਤਾਲਿਬਾਨ ਨਾਲ ਲੜਦਾ ਰਿਹਾ ਹੈ। ਉਨ੍ਹਾਂ ਨੇ ਕਦੇ ਵੀ ਤਾਲਿਬਾਨ ਦੁਆਰਾ ਪੰਜਸ਼ੀਰ ਉੱਤੇ ਕਬਜ਼ਾ ਨਹੀਂ ਹੋਣ ਦਿੱਤਾ।
ਤਾਲਿਬਾਨ ਨਾਲ ਜੰਗ ਦੀ ਤਿਆਰੀ
ਖਬਰਾਂ ਅਨੁਸਾਰ ਸੈਂਕੜੇ ਤਾਲਿਬਾਨ ਘਾਟੀ ਵੱਲ ਵਧ ਰਹੇ ਹਨ। ਅਹਿਮਦ ਸ਼ਾਹ ਮਸੂਦ ਦੇ 32 ਸਾਲਾ ਪੁੱਤਰ, ਜਿਸ ਨੂੰ ਪੰਜਸ਼ੀਰ ਦੇ ਸ਼ੇਰ ਵਜੋਂ ਜਾਣਿਆ ਜਾਂਦਾ ਹੈ ਨੇ ਕਿਹਾ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਖੇਤਰਾਂ ਨੂੰ ਤਾਲਿਬਾਨ ਦੇ ਹਵਾਲੇ ਨਹੀਂ ਕਰੇਗਾ। ਬੀਤੀ ਰਾਤ ਅਲ-ਅਰਬੀਆ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਉਹ ਜੰਗ ਵਿੱਚ ਨਹੀਂ ਜਾਣਗੇ ਪਰ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਵਿਰੋਧ ਕਰਨਗੇ। ਅਹਿਮਦ ਮਸੂਦ ਨੇ ਕਿਹਾ ਹੈ ਕਿ ਜੇਕਰ ਤਾਲਿਬਾਨ ਨਾਲ ਗੱਲਬਾਤ ਅਸਫਲ ਹੋ ਜਾਂਦੀ ਹੈ ਤਾਂ ਜੰਗ ਨੂੰ ਟਾਲਿਆ ਨਹੀਂ ਜਾ ਸਕਦਾ।
ਤਾਲਿਬਾਨ ਵਿਰੋਧੀ ਇਕਜੁੱਟ