ਲੰਡਨ: ਪੂਰਾ ਵਿਸ਼ਵ ਕੋਰੋਨਾ ਮਹਾਂਮਾਰੀ ਨਾਲ ਲੜ ਰਿਹਾ ਹੈ। ਇਸ ਦੌਰਾਨ ਹਜ਼ਾਰਾਂ ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਇਸ ਵੱਡੀ ਮਹਾਂਮਾਰੀ ਦੌਰਾਨ ਮੁਹਰਲੀ ਕਤਾਰ ਵਿੱਚ ਲੜਣ ਵਾਲੇ ਯੋਧਿਆਂ ਵੱਡੀ ਲੜਾਈ ਲੜ ਰਹੇ ਹਨ। ਇਸ ਲੜਾਈ ਦੌਰਾਨ ਡਾਕਟਰਾਂ ਅਤੇ ਮੈਡੀਕਲ ਸਟਾਫ਼ ਨੇ ਬਹੁਤ ਹੀ ਪ੍ਰਸ਼ੰਸਾਯੋਗ ਕੰਮ ਕੀਤੇ ਹਨ। ਇਸੇ ਦੌਰਾਨ ਹੀ ਯੁਨਾਈਟਡ ਕਿੰਗਡਮ ਵਿੱਚ ਸਿੱਖ ਭਾਈਚਾਰੇ ਦੇ ਕੁਝ ਡਾਕਟਰਾਂ ਨੂੰ ਦਾੜ੍ਹੀ ਕਾਰਨ ਜਨਰਲ ਸ਼ਿਫਟ ਤੋਂ ਲਾਂਭੇ ਕੀਤਾ ਗਿਆ ਹੈ। ਇਸ ਤੋਂ ਬਾਅਦ ਇਸ ਦੀ ਸਿੱਖ ਭਾਈਚਾਰੇ ਵਿੱਚ ਵੱਡੇ ਪੱਧਰ 'ਤੇ ਚਰਚਾ ਹੋ ਰਹੀ ਹੈ। ਇਸ ਪਿੱਛੇ ਦਾ ਕਾਰਨ ਉਸ ਦੀ ਦਾੜ੍ਹੀ ਦੱਸੀ ਗਈ। ਇਸ ਦੇ ਨਾਲ ਹੀ ਬ੍ਰਿਟੇਨ 'ਚ ਇੱਕ ਖੋਜ ਟੀਮ ਕੋਰੋਨਾ ਪੀਰੀਅਡ ਦੌਰਾਨ ਡਾਕਟਰਾਂ ਨੂੰ ਬਚਾਉਣ ਲਈ 'ਸਿੰਘ ਥੱਥਾ' 'ਤੇ ਪ੍ਰੀਖਣ ਕਰ ਰਹੀ ਹੈ।
ਯੂਨਾਈਟਿਡ ਕਿੰਗਡਮ ਵਿੱਚ ਕੁਝ ਸਿੱਖ ਡਾਕਟਰ ਜੋ ਕੋਰੋਨਾ ਦੌਰਾਨ ਆਪਣੀਆਂ ਸੇਵਾਵਾਂ ਦੇ ਰਹੇ ਸੀ ਉਨ੍ਹਾਂ ਨੂੰ ਜਨਰਲ ਸ਼ਿਫਟ ਤੋਂ ਹਟਾ ਦਿੱਤਾ ਗਿਆ। ਇਸ ਪਿੱਛੇ ਦਾ ਕਾਰਨ ਉਨ੍ਹਾਂ ਦੀ ਦਾੜ੍ਹੀ ਦੱਸੀ ਗਈ।