ਲੰਡਨ:ਲੰਡਨ ਵਿੱਚ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਦਾ 'ਸਿੱਖਸ ਫਾਰ ਜਸਟਿਸ' ਦੇ ਮੈਂਬਰਾਂ ਵੱਲੋਂ ਜਮ ਕੇ ਵਿਰੋਧ ਕਰਨ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਦੀ ਵੀਡੀਓ ਉਨ੍ਹਾਂ ਨੇ ਅਪਣੇ ਫੇਸਬੁੱਕ 'ਤੇ ਪਾਈ ਗਈ ਹੈ। ਇਸ ਵੀਡੀਓ 'ਚ ਡੀਜੀਪੀ ਗੁਪਤਾ ਕੀਤੇ ਵੀ ਦਿਖਾਈ ਨਹੀਂ ਦੇ ਰਹੇ ਪਰ ਪ੍ਰਦਰਸ਼ਨਕਾਰੀਆਂ ਨੇ ਰੈਫਰੈਂਡਮ 2020 ਦੇ ਸਮਰਥਨ ਵਾਲੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ।
ਲੰਡਨ 'ਚ ਡੀਜੀਪੀ ਦਿਨਕਰ ਗੁਪਤਾ ਦਾ ਵਿਰੋਧ - ਵੀਡੀਓ
ਲੰਡਨ ਵਿੱਚ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਦਾ 'ਸਿੱਖਸ ਫਾਰ ਜਸਟਿਸ' ਦੇ ਮੈਂਬਰਾਂ ਵੱਲੋਂ ਜਮ ਕੇ ਵਿਰੋਧ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਦਿਨਕਰ ਗੁਪਤਾ ਨੂੰ ਖਾੜਕੂਵਾਦ ਦੇ ਦੌਰ ਵਿੱਚ ਸਿੱਖਾਂ ਦੇ ਕੀਤੇ ਤਸ਼ੱਦਦ ਕਾਰਨ ਹੀ ਅੱਗੇ ਤਰੱਕੀਆਂ ਮਿਲੀਆਂ ਹਨ।
ਡੀਜੀਪੀ ਦਿਨਕਰ ਗੁਪਤਾ
ਇਸ ਵੀਡੀਓ 'ਚ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਦਿਨਕਰ ਗੁਪਤਾ ਨੂੰ ਖਾੜਕੂਵਾਦ ਦੇ ਦੌਰ ਵਿੱਚ ਸਿੱਖਾਂ ਦੇ ਕੀਤੇ ਤਸ਼ੱਦਦ ਕਾਰਨ ਹੀ ਅੱਗੇ ਤਰੱਕੀਆਂ ਮਿਲੀਆਂ ਹਨ। ਇਹ ਬਿੜਕਾਂ ਹਨ ਕਿ 'ਸਿੱਖਸ ਫਾਰ ਜਸਟਿਸ' ਦਿਨਕਰ ਗੁਪਤਾ ਵਿਰੁੱਧ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨ ਤੇ “ਰੈਫਰੰਡਮ 2020” ਦੇ ਕਾਰਕੁੰਨਾਂ ਤੇ ਤਸ਼ੱਦਦ ਕਰਨ ਦੇ ਖ਼ਿਲਾਫ਼ ਕੌਮਾਂਤਰੀ ਪੱਧਰ 'ਤੇ ਕੇਸ ਕਰਨ ਦੀ ਤਿਆਰੀ ਕਰ ਰਹੀ ਹੈ।