ਨਵੀਂ ਦਿੱਲੀ: ਸਿੱਖ ਫਾਰ ਫਰਾਂਸ ਦੇ ਪ੍ਰਧਾਨ ਅਤੇ ਨੌਜਵਾਨ ਵਕੀਲ ਰਣਜੀਤ ਸਿੰਘ ਗੁਰਾਇਆ ਫਰਾਂਸ ਦੇ ਸ਼ਹਿਰ ਬੋਬਿਨੀ ਵਿੱਚ ਪਹਿਲੇ ਸਿੱਖ ਡਿਪਟੀ ਚੁਣੇ ਗਏ ਹਨ। ਜਾਣਕਾਰੀ ਮੁਤਾਬਕ ਰਣਜੀਤ ਸਿੰਘ ਨੂੰ ਸਾਲ 2004 ਵਿੱਚ ਦਸਤਾਰ ਸਜਾਉਣ ਕਾਰਨ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਸੀ।
ਫਰਾਂਸ ਵਿੱਚ ਸਿੱਖ ਨੌਜਵਾਨ ਬਣਿਆ ਡਿਪਟੀ ਮੇਅਰ - ਰਣਜੀਤ ਸਿੰਘ ਗੁਰਾਇਆ
ਫਰਾਂਸ ਵਿੱਚ ਸਿੱਖ ਨੌਜਵਾਨ ਰਣਜੀਤ ਸਿੰਘ ਗੁਰਾਇਆ ਫਰਾਂਸ ਦੇ ਸ਼ਹਿਰ ਬੋਬਿਨੀ ਵਿੱਚ ਪਹਿਲੇ ਸਿੱਖ ਡਿਪਟੀ ਬਣੇ ਹਨ। ਉਹ ਸਿੱਖ ਫਾਰ ਫਰਾਂਸ ਦੇ ਪ੍ਰਧਾਨ ਅਤੇ ਵਕੀਲ ਵੀ ਹਨ।
ਫ਼ੋਟੋ।
ਰਣਜੀਤ ਸਿੰਘ ਨੇ ਆਪਣੀ ਮਿਹਨਤ ਨਾਲ ਫਰਾਂਸਿਸੀ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਆਪਣੀ ਯੋਗਤਾ ਦੇ ਨਾਲ ਮਿਸਾਲ ਕਾਇਮ ਕੀਤੀ। ਰਣਜੀਤ ਸਿੰਘ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਲਗਾਤਾਰ ਮਿਹਨਤ ਕਰਦੇ ਰਹੇ ਹਨ। ਯੂਰੋਪੀ ਸਿੱਖਾਂ, ਧਾਰਮਿਕ ਸੰਸਥਾਵਾਂ ਅਤੇ ਸੇਵਾ ਸੁਸਾਇਟੀਆਂ ਨੇ ਉਨ੍ਹਾਂ ਨੂੰ ਇਸ ਜਿੱਤ ਉੱਤੇ ਵਧਾਈ ਦਿੱਤੀ ਹੈ।