ਪੰਜਾਬ

punjab

ETV Bharat / international

ਸਿੱਘ ਨੂੰ ਹਵਾਈ ਅੱਡੇ 'ਤੇ ਰੋਕਿਆ, ਕਿਰਪਾਨ ਨੂੰ ਸਮਝਿਆ ਚਾਕੂ - ਕਿਰਪਾਨ

ਲੰਡਨ: ਇੰਗਲੈਂਡ ਵਿੱਚ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚ ਸ਼ਾਮਲ ਕਿਰਪਾਨ ਨੂੰ ਚਾਕੂ ਸਮਝ ਕੇ ਇੱਕ ਸਿੱਖ ਨੂੰ ਹਵਾਈ ਅੱਡੇ 'ਤੇ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਲੈ ਕੇ ਸਿੱਖਾਂ ਵਿੱਚ ਭਾਰੀ ਰੋਸ ਹੈ।

By

Published : Feb 4, 2019, 4:03 AM IST

ਜਾਣਕਾਰੀ ਮੁਤਾਬਕ ਵੂਲਰਹੈਮਟਨ ਦੇ ਰਹਿਣ ਵਾਲੇ ਦਸਤਾਰਧਾਰੀ ਸਿੱਖ ਜਗਮੀਤ ਸਿੰਘ ਆਪਣੇ ਪਰਿਵਾਰ ਨਾਲ ਲੰਡਨ ਦੇ ਗੈਟਵਿਕ ਹਵਾਈ ਅੱਡੇ ਦੇ ਅੰਦਰ ਜਾ ਰਿਹਾ ਸੀ। ਜਗਮੀਤ ਸਿੰਘ ਨੇ ਕਿਰਪਾਨ ਪਹਿਨੀ ਹੋਈ ਸੀ ਜਿਸ ਨੂੰ ਹਵਾਈ ਅੱਡੇ 'ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਚਾਕੂ ਸਮਝ ਲਿਆ ਅਤੇ ਜਗਮੀਤ ਸਿੰਘ ਨੂੰ ਉੱਥੇ ਰੋਕ ਲਿਆ। ਇਸ ਘਟਨਾ ਤੋਂ ਪ੍ਰੇਸ਼ਾਨ ਹੋਏ ਜਗਮੀਤ ਸਿੰਘ ਨੇ ਕਿਹਾ ਕਿ ਇੰਗਲੈਂਡ ਦੇ ਲੋਕਾਂ ਨੂੰ ਸਿੱਖ ਦੀ ਕਿਰਪਾਨ ਅਤੇ ਚਾਕੂ ਵਿਚਾਲੇ ਫ਼ਰਕ ਦੱਸਿਆ ਜਾਣਾ ਜ਼ਰੂਰੀ ਹੈ।

ਇਸ ਘਟਨਾ 'ਤੇ ਟਿੱਪਣੀ ਕਰਦਿਆਂ ਹਵਾਈ ਅੱਡਾ ਅਥਾਰਟੀ ਨੇ ਕਿਹਾ ਕਿ ਕਿਰਪਾਨ ਅਤੇ ਚਾਕੂ ਨੂੰ ਹਵਾਈ ਅੱਡੇ ਦੇ ਅੰਦਰ ਲਿਜਾਉਣ ਦੇਣ ਦਾ ਫ਼ੈਸਲਾ ਮੌਕੇ 'ਤੇ ਮੌਜੂਦ ਮੈਨੇਜਰਾਂ ਦਾ ਹੁੰਦਾ ਹੈ।

ABOUT THE AUTHOR

...view details