ਮਾਸਕੋ: ਰੂਸ ਦੀ ਸੇਕਨੋਵ ਯੂਨੀਵਰਸਿਟੀ (Sechenov University) ਨੇ ਕੋਵਿਡ-19 ਦੀ ਵੈਕਸੀਨ ਦਾ ਸਫ਼ਲ ਪ੍ਰੀਖਣ ਕਰਨ ਦਾ ਦਾਅਵਾ ਕੀਤਾ ਹੈ। ਸਥਾਨਕ ਮੀਡਿਆ ਨਾਲ ਗੱਲ ਕਰਦੇ ਹੋਏ ਸੇਕਨੋਵ ਯੂਨੀਵਰਸਿਟੀ ਵਿੱਚ ਕਲੀਨਿਕਲ ਰਿਸਰਚ ਐਂਡ ਮੈਡੀਕੇਸ਼ਨਜ਼ ਵਿਭਾਗ ਦੀ ਮੁਖ ਖੋਜਕਾਰ ਸਮੋਲਾਇਰਚੁਕ ਨੇ ਦੱਸਿਆ ਕਿ ਖੋਜ ਦੇ ਨਤੀਜੇ ਦੱਸਦੇ ਹਨ ਕਿ ਇਹ ਵੈਕਸੀਨ ਪ੍ਰਭਾਵਸ਼ਾਲੀ ਹੈ।
ਉਨ੍ਹਾਂ ਨੇ ਕਿਹਾ ਕਿ ਖੋਜ ਪੂਰੀ ਹੋ ਚੁੱਕੀ ਹੈ ਅਤੇ ਇਹ ਸਿੱਧ ਹੋ ਗਿਆ ਹੈ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਫ਼ਿਲਹਾਲ, ਯੂਨੀਵਰਸਿਟੀ ਤੋਂ ਡਿਸਚਾਰਜ ਹੋਣ ਤੋਂ ਬਾਅਦ ਵਲੰਟੀਅਰਜ਼ ਨੂੰ ਨਿਗਰਾਨੀ ਵਿੱਚ ਰੱਖਿਆ ਜਾਵੇਗਾ।