ਕੀਵ/ਮਾਸਕੋ/ਨਵੀਂ ਦਿੱਲੀ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਆਦੇਸ਼ 'ਤੇ ਯੂਕਰੇਨ 'ਚ ਵਿਸ਼ੇਸ਼ ਫੌਜੀ ਮੁਹਿੰਮ ਸ਼ੁਰੂ ਕੀਤੀ ਗਈ। 11 ਦਿਨਾਂ ਦੀ ਭਿਆਨਕ ਗੋਲਾਬਾਰੀ ਤੋਂ ਬਾਅਦ ਰੂਸੀ ਫੌਜ ਨੇ ਯੁੱਧ ਦੇ 12ਵੇਂ ਦਿਨ ਯੂਕਰੇਨ ਦੇ ਨਾਲ ਜੰਗਬੰਦੀ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਈ ਹਜ਼ਾਰ ਰੂਸੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ।
ਯੂਕਰੇਨ ’ਚ 11 ਦਿਨਾਂ ਦੀ ਜੰਗ ਤੋਂ ਬਾਅਦ ਰੂਸੀ ਫੌਜ ਨੇ ਯੂਕਰੇਨ ਵਿੱਚ ਜੰਗਬੰਦੀ ਦਾ ਕੀਤਾ ਐਲਾਨ
ਯੂਕਰੇਨ ਵਿੱਚ 11 ਦਿਨਾਂ ਦੀ ਜੰਗ ਤੋਂ ਬਾਅਦ ਰੂਸੀ ਫੌਜ ਨੇ ਜੰਗਬੰਦੀ ਦਾ ਐਲਾਨ ਕੀਤਾ ਹੈ। ਇੱਕ ਨਿਊਜ਼ ਏਜੰਸੀ ਮੁਤਾਬਕ ਰੂਸੀ ਫੌਜ ਨੇ ਫਰਾਂਸ ਦੇ ਰਾਸ਼ਟਰਪਤੀ ਦੀ ਅਪੀਲ 'ਤੇ ਜੰਗਬੰਦੀ ਦਾ ਐਲਾਨ ਕੀਤਾ ਹੈ।
ਰੂਸੀ ਫੌਜ ਨੇ ਯੂਕਰੇਨ ਵਿੱਚ ਜੰਗਬੰਦੀ ਦਾ ਕੀਤਾ ਐਲਾਨ
ਇੱਕ ਸਮਾਚਾਰ ਏਜੰਸੀ ਮੁਤਾਬਕ ਜੰਗਬੰਦੀ ਸ਼ਾਮ 7 ਵਜੇ (ਗ੍ਰੀਨਵਿਚ ਮੈਨੂਅਲ ਟਾਈਮ) ਤੋਂ ਸ਼ੁਰੂ ਹੋਵੇਗੀ। ਰੂਸੀ ਫੌਜ ਦੀ ਜੰਗਬੰਦੀ 8 ਮਾਰਚ ਨੂੰ ਭਾਰਤੀ ਸਮੇਂ ਮੁਤਾਬਿਕ ਦੁਪਹਿਰ 12:30 ਵਜੇ ਤੋਂ ਲਾਗੂ ਹੋਵੇਗੀ। ਨਿਊਜ਼ ਏਜੰਸੀ ਏਐਨਆਈ ਨੇ ਸਪੁlਨਿਕ ਦੇ ਹਵਾਲੇ ਨਾਲ ਕਿਹਾ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਅਪੀਲ 'ਤੇ ਰੂਸੀ ਫੌਜ ਨੇ ਜੰਗਬੰਦੀ ਦਾ ਐਲਾਨ (French President Emmanuel Macron Russia ceasefire) ਕੀਤਾ ਹੈ।
ਇਹ ਵੀ ਪੜੋ:ਆਪਰੇਸ਼ਨ ਗੰਗਾ: ਯੂਕਰੇਨ ਤੋਂ 160 ਭਾਰਤੀਆਂ ਨੂੰ ਲੈ ਕੇ ਦਿੱਲੀ ਪਹੁੰਚੀ ਵਿਸ਼ੇਸ਼ ਉਡਾਣ