ਲੰਡਨ: ਖ਼ਬਰ ਏਜੰਸੀ ਰਾਇਟਰਜ਼ ਦੇ ਅਨੁਸਾਰ ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ (Boris Johnson) ਨੇ ਮੰਗੇਤਰ ਕੈਰੀ ਸਾਇਮੰਡਜ਼ (Carrie Symonds) ਨਾਲ ਵਿਆਹ ਕਰਵਾ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਿਆਹ ਇੱਕ ਗੁਪਤ ਸਮਾਰੋਹ ਵਿੱਚ ਹੋਇਆ ਸੀ। ਵਿਆਹ ਦੀ ਖ਼ਬਰ ਤੋਂ ਬਾਅਦ, ਨੇਤਾਵਾਂ ਨੇ ਪ੍ਰਧਾਨ ਮੰਤਰੀ ਨੂੰ ਵਧਾਈ ਦੇ ਸੰਦੇਸ਼ ਭੇਜੇ ਹਨ।
ਖ਼ਬਰਾਂ ਅਨੁਸਾਰ ਵਿਆਹ ਵੈਸਟਮਿੰਸਟਰ ਗਿਰਜਾਘਰ ਵਿਖੇ ਹੋਇਆ ਸੀ ਅਤੇ ਇਸ ਸਮਾਰੋਹ ਵਿੱਚ ਕੁਝ ਮਹਿਮਾਨ ਸ਼ਾਮਲ ਹੋਏ ਸਨ। ਇੰਗਲੈਂਡ ਵਿੱਚ ਮੌਜੂਦਾ ਕੋਰੋਨਾਵਾਇਰਸ ਪਾਬੰਦੀਆਂ ਦੇ ਤਹਿਤ ਵਿਆਹ ਵਿੱਚ 30 ਤੋਂ ਵੱਧ ਲੋਕ ਸ਼ਾਮਲ ਹੋ ਸਕਦੇ ਹਨ।
ਵਿਆਹ ਤੋਂ ਪਹਿਲਾਂ ਦੋਨਾਂ ਨੂੰ ਕਈ ਜਨਤਕ ਮੌਕਿਆਂ 'ਤੇ ਇੱਕ ਸਾਥ ਦੇਖਿਆ ਜਾ ਚੁੱਕਾ ਹੈ। ਦੋਵਾਂ ਦੇ ਵਿਆਹ ਤੋਂ ਬਾਅਦ, ਉੱਤਰੀ ਆਇਰਲੈਂਡ ਦੀ ਨੇਤਾ ਅਰਲੀਨ ਫੋਸਟਰ ਨੇ ਟਵੀਟ ਕੀਤਾ, "ਬੋਰਿਸ ਜੌਹਨਸਨ ਅਤੇ ਕੈਰੀ ਸਾਇਮੰਡਜ਼ ਨੂੰ ਅੱਜ ਵਿਆਹ ਦੀ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ ਹਨ।"
33 ਸਾਲਾ ਸਯਾਮਾਂਡਸ ਅਤੇ 56 ਸਾਲ ਦੇ ਜੌਨਸਨ ਨੇ ਫਰਵਰੀ 2020 ਵਿੱਚ ਸਗਾਈ ਦਾ ਐਲਾਨ ਕੀਤਾ। ਦੱਸ ਦੇਈਏ ਕਿ ਸਾਇਮੰਡਜ਼ ਦੀ ਇਹ ਪਹਿਲੀ ਜਦਕਿ ਜਾਨਸਨ ਦਾ ਤੀਜਾ ਵਿਆਹ ਹੈ। ਦੋਵਾਂ ਦਾ ਇਕ ਸਾਲ ਦਾ ਬੱਚਾ ਵੀ ਹੈ। ਬੱਚੇ ਦਾ ਨਾਮ ਵਿਲਫਰਡ ਹੈ।
ਨਿਉਜ਼ ਏਜੰਸੀ ਦਿ ਸਨ ਦੇ ਅਨੁਸਾਰ ਜਾਨਸਨ ਦੇ 10 ਡਾਉਨਿੰਗ ਸਟ੍ਰੀਟ ਦਫਤਰ ਦੇ ਸੀਨੀਅਰ ਕਰਮਚਾਰੀ ਵੀ ਵਿਆਹ ਦੀਆਂ ਯੋਜਨਾਵਾਂ ਤੋਂ ਅਣਜਾਣ ਸਨ। ਜਾਨਸਨ ਦੇ ਦਫਤਰ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।