ਪੰਜਾਬ

punjab

ETV Bharat / international

ਸਿੱਖ ਸੇਵਾ ਸੰਸਥਾ ਨੂੰ ਲੰਡਨ 'ਚ ਮਿਲਿਆ ਕਵੀਨ ਅਵਾਰਡ - Sikh Service

ਸਿੱਖ ਸੇਵਾ ਸੰਸਥਾ ਲੰਡਨ ਦੇ ਸੈਂਟਰਲ ਮੈਨਚੇਸਟਰ ਦੇ ਪਿਕਾਡਲੀ ਗਾਰਡਨ ਵਿੱਚ ਲੋੜਵੰਦ, ਬੇਘਰ ਤੇ ਮੰਦਭਾਗਿਆਂ ਲਈ ਭੋਜਨ ਤੇ ਕਪੜਿਆਂ ਦੀ ਮਦਦ ਕਰਦੀ ਹੈ।

ਕੁਵੀਨ ਐਵਾਰਡ

By

Published : Jun 4, 2019, 9:32 AM IST

ਚੰਡੀਗੜ੍ਹ: ਲੰਡਨ ਸਿੱਖ ਸੇਵਾ ਸੰਸਥਾ ਨੂੰ ਵਲੰਟਰੀ ਸੇਵਾ ਲਈ ਕਵੀਨ ਅਵਾਰਡ ਨਾਲ ਸਨਮਾਨਤ ਕੀਤਾ ਗਿਆ। ਇਨਵੈਸਟਮੈਂਟ ਮੈਨੇਜਰ ਪ੍ਰਿਤਪਾਲ ਸਿੰਘ ਮੱਖਣ ਨੇ ਕਿਹਾ ਕਿ ਹਰ ਐਤਵਾਰ ਨੂੰ ਸੈਂਟਰਲ ਮੈਨਚੇਸਟਰ ਦੇ ਪਿਕਾਡਲੀ ਗਾਰਡਨ ਵਿੱਚ ਲੋੜਵੰਦ, ਬੇਘਰ ਤੇ ਮੰਦਭਾਗਿਆਂ ਲਈ ਸਿੱਖ ਸੇਵਾ ਸੰਸਥਾ ਭੋਜਨ, ਕੱਪੜੇ ਦੀ ਮਦਦ ਕਰਦੀ ਹੈ।

ਸਿੱਖ ਸੇਵਾ ਸੰਸਥਾ ਵੱਲੋਂ ਲਗਾਤਾਰ ਕੀਤੇ ਇਸ ਨੇਕ ਕੰਮ ਨੂੰ ਸਥਾਨਕ ਪ੍ਰੈਸ ਨੇ ਨੋਟ ਕੀਤਾ, ਜੋ ਮੈਨਚੇਸਟਰ ਦੀਆਂ ਸੜਕਾਂ ਉੱਤੇ ਬੇਘਰਿਆਂ ਦੀ ਵੱਧ ਰਹੀ ਗਿਣਤੀ ਦੇ ਫਾਇਦੇ ਲਈ ਆਪਣੀਆਂ ਗਤੀਵਿਧੀਆਂ ਦੀ ਰਿਪੋਰਟ ਕਰਦਾ ਹੈ। ਇਸ 'ਚ ਸਾਰੇ ਪਿਛੋਕੜ ਤੇ ਧਰਮਾਂ ਦੇ ਵਲੰਟੀਅਰ ਸ਼ਾਮਿਲ ਹਨ।

ਸੱਭਿਆਚਾਰ ਵਿਭਾਗ ਨੇ ਪੁਰਸਕਾਰ ਲੈਣ ਵਾਲਿਆਂ ਦੀ ਸੂਚੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਪੁਰਸਕਾਰ ਉਨ੍ਹਾਂ ਵਲੰਟੀਅਰਾਂ ਦੇ ਅੰਦਰ ਖ਼ਾਸ ਸੇਵਾ ਦੀ ਭਾਵਨਾ ਦੇਣ ਲਈ ਯੂਨਾਈਟਿਡ ਕਿੰਗਡਮ ਦੇ ਵਲੰਟੀਅਰ ਸਮੂਹਾਂ ਵੱਲੋਂ ਦਿੱਤੇ ਗਏ ਹਨ।

ABOUT THE AUTHOR

...view details