ਪੰਜਾਬ

punjab

ETV Bharat / international

ਰੂਸ ਦਾ ਵੱਡਾ ਐਲਾਨ: ਯੂਕਰੇਨ ਦੇ 2 ਖੇਤਰਾਂ ਨੂੰ ਵੱਖਰਾ ਦੇਸ਼ ਵਜੋਂ ਮਾਨਤਾ, ਫ਼ੌਜ ਭੇਜਣ ਦਾ ਰਾਹ ਸਾਫ਼ - PUTIN RECOGNIZES REBEL EASTERN UKRAINIAN REGIONS AS INDEPENDENT

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਨੇ ਪੂਰਬੀ ਯੂਕਰੇਨ ਦੇ ਡੋਨੇਟਸਕ (Donetsk) ਅਤੇ ਲੁਗਾਂਸਕ (Lugansk) ਦੇ ਰੂਸ ਸਮਰਥਿਤ ਵੱਖਵਾਦੀ ਖੇਤਰਾਂ ਨੂੰ ਵੱਖਰੇ ਦੇਸ਼ਾਂ ਵਜੋਂ ਮਾਨਤਾ ਦਿੱਤੀ ਹੈ। ਪੜ੍ਹੋ ਪੂਰੀ ਖਬਰ...

ਰੂਸ ਦਾ ਵੱਡਾ ਐਲਾਨ
ਰੂਸ ਦਾ ਵੱਡਾ ਐਲਾਨ

By

Published : Feb 22, 2022, 8:20 AM IST

ਮਾਸਕੋ:ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਨੇ ਪੂਰਬੀ ਯੂਕਰੇਨ ਵਿੱਚ ਰੂਸ ਸਮਰਥਿਤ ਵੱਖਵਾਦੀ ਖੇਤਰਾਂ ਡੋਨੇਟਸਕ ਅਤੇ ਲੁਗਾਂਸਕ ਨੂੰ ਵੱਖਰੇ ਦੇਸ਼ਾਂ ਵਜੋਂ ਮਾਨਤਾ ਦਿੱਤੀ ਹੈ। ਰੂਸ ਦੇ ਇਸ ਫੈਸਲੇ ਨਾਲ ਯੂਕਰੇਨ 'ਤੇ ਰੂਸ ਦੇ ਹਮਲੇ ਦੇ ਪੱਛਮੀ ਦੇਸ਼ਾਂ ਦੇ ਡਰ ਦੇ ਵਿਚਕਾਰ ਤਣਾਅ ਹੋਰ ਵਧ ਜਾਵੇਗਾ। ਪੁਤਿਨ ਨੇ ਰਾਸ਼ਟਰਪਤੀ ਦੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਤੋਂ ਬਾਅਦ ਇਹ ਘੋਸ਼ਣਾ ਕੀਤੀ, ਜਿਸ ਨਾਲ ਮਾਸਕੋ ਸਮਰਥਿਤ ਬਾਗੀਆਂ ਅਤੇ ਯੂਕਰੇਨੀ ਬਲਾਂ ਵਿਚਕਾਰ ਸੰਘਰਸ਼ ਲਈ ਰੂਸ ਨੂੰ ਆਜ਼ਾਦੀ ਨਾਲ ਬਲ ਅਤੇ ਹਥਿਆਰ ਭੇਜਣ ਦਾ ਰਾਹ ਪੱਧਰਾ ਹੋ ਗਿਆ।

ਇਹ ਵੀ ਪੜੋ:ਅਮਰੀਕਾ 'ਚ ਕਿਸਾਨ ਅੰਦੋਲਨ ਦੀ ਜਿੱਤ 'ਤੇ ਕਰਵਾਏ ਪਾਠ, ਦੀਪ ਸਿੱਧੂ ਦੀ ਯਾਦ 'ਚ ਕੱਢਿਆ ਕੈਂਡਲ ਮਾਰਚ

ਪੱਛਮੀ ਦੇਸ਼ਾਂ ਨੂੰ ਡਰ ਹੈ ਕਿ ਰੂਸ ਕਿਸੇ ਵੀ ਸਮੇਂ ਯੂਕਰੇਨ ਉੱਤੇ ਹਮਲਾ ਕਰ ਸਕਦਾ ਹੈ ਅਤੇ ਹਮਲੇ ਦੇ ਬਹਾਨੇ ਪੂਰਬੀ ਯੂਕਰੇਨ ਵਿੱਚ ਝੜਪਾਂ ਦੀ ਵਰਤੋਂ ਕਰ ਸਕਦਾ ਹੈ।

ਇਸ ਤੋਂ ਪਹਿਲਾਂ, ਯੂਕਰੇਨ ਦੇ ਵੱਖਵਾਦੀ ਨੇਤਾਵਾਂ ਨੇ ਇੱਕ ਟੈਲੀਵਿਜ਼ਨ ਬਿਆਨ ਵਿੱਚ ਰੂਸੀ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਵੱਖਵਾਦੀ ਖੇਤਰਾਂ ਦੀ ਆਜ਼ਾਦੀ ਨੂੰ ਮਾਨਤਾ ਦੇਣ ਅਤੇ ਦੋਸਤੀ ਸੰਧੀਆਂ 'ਤੇ ਦਸਤਖਤ ਕਰਕੇ ਉਨ੍ਹਾਂ ਨੂੰ "ਉਨ੍ਹਾਂ ਦੇ ਵਿਰੁੱਧ ਚੱਲ ਰਹੇ ਯੂਕਰੇਨੀ ਫੌਜੀ ਹਮਲਿਆਂ ਤੋਂ" ਬਚਾਉਣ ਲਈ ਫੌਜੀ ਸਹਾਇਤਾ ਭੇਜਣ। ਰੂਸ ਦੇ ਹੇਠਲੇ ਸਦਨ ਨੇ ਵੀ ਪਿਛਲੇ ਹਫਤੇ ਅਜਿਹੀ ਹੀ ਅਪੀਲ ਕੀਤੀ ਸੀ।

ਪੁਤਿਨ ਨੇ ਰੂਸੀ ਸੰਸਦ ਮੈਂਬਰਾਂ ਨੂੰ ਯੂਕਰੇਨ ਦੇ ਬਾਗੀ ਖੇਤਰਾਂ ਨਾਲ ਸੰਧੀਆਂ 'ਤੇ ਦਸਤਖਤ ਕਰਨ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਨੂੰ ਮਾਸਕੋ ਦੀ ਫੌਜੀ ਸਹਾਇਤਾ ਮਿਲ ਸਕੇ। ਇਸ ਦੇ ਨਾਲ ਹੀ ਯੂਰਪੀ ਸੰਘ ਨੇ ਯੂਕਰੇਨ ਦੇ ਵੱਖਵਾਦੀ ਇਲਾਕਿਆਂ ਨੂੰ ਮਾਨਤਾ ਦੇਣ ਦੇ ਰੂਸ ਦੇ ਕਦਮ ਨੂੰ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਇਸ ਵਿਚ ਸ਼ਾਮਲ ਲੋਕਾਂ 'ਤੇ ਪਾਬੰਦੀਆਂ ਲਵੇਗਾ। ਇਸ ਨੇ ਯੂਕਰੇਨ ਦੀ ਆਜ਼ਾਦੀ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਆਪਣੇ ਸਮਰਥਨ ਨੂੰ ਦੁਹਰਾਇਆ।

ਇਹ ਵੀ ਪੜੋ:ਬਾਈਡਨ ਜੰਗ ਟਾਲਣ ਲਈ ਪੁਤਿਨ ਨਾਲ ਕਿਸੇ ਵੀ ਗੱਲਬਾਤ ਲਈ ਤਿਆਰ

ਜ਼ਿਕਰਯੋਗ ਹੈ ਕਿ ਰੂਸ ਨੇ ਐਤਵਾਰ ਨੂੰ ਯੂਕਰੇਨ ਦੀਆਂ ਉੱਤਰੀ ਸਰਹੱਦਾਂ ਨੇੜੇ ਫੌਜੀ ਅਭਿਆਸ ਵਧਾ ਦਿੱਤਾ ਹੈ। ਇਸ ਨੇ ਯੂਕਰੇਨ ਦੀ ਉੱਤਰੀ ਸਰਹੱਦ ਨਾਲ ਲੱਗਦੇ ਬੇਲਾਰੂਸ ਵਿੱਚ ਲਗਭਗ 30,000 ਸੈਨਿਕ ਤਾਇਨਾਤ ਕੀਤੇ ਹਨ। ਇਸ ਦੇ ਨਾਲ ਹੀ ਯੂਕਰੇਨ ਦੀਆਂ ਸਰਹੱਦਾਂ 'ਤੇ 150,000 ਸੈਨਿਕ, ਜੰਗੀ ਜਹਾਜ਼ ਅਤੇ ਹੋਰ ਸਾਜ਼ੋ-ਸਾਮਾਨ ਤਾਇਨਾਤ ਕੀਤਾ ਗਿਆ ਹੈ। ਕੀਵ ਦੀ ਆਬਾਦੀ ਲਗਭਗ 30 ਮਿਲੀਅਨ ਹੈ।

ABOUT THE AUTHOR

...view details