ਪੰਜਾਬ

punjab

ਸਾਈਬੇਰੀਆ 'ਚ ਡੀਜ਼ਲ ਡੁੱਲਣ ਤੋਂ ਬਾਅਦ ਐਮਰਜੈਂਸੀ ਦਾ ਐਲਾਨ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਾਇਬੇਰੀਆ ਦੇ ਬਿਜਲੀ ਘਰ ਦੇ ਭੰਡਾਰਨ ਕੇਂਦਰ ਤੋਂ ਤਕਰੀਬਨ 20 ਹਜ਼ਾਰ ਟਨ ਡੀਜ਼ਲ ਡੁੱਲਣ ਦੀ ਘਟਨਾ ਤੋਂ ਬਾਅਦ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ।

By

Published : Jun 5, 2020, 10:48 AM IST

Published : Jun 5, 2020, 10:48 AM IST

ETV Bharat / international

ਸਾਈਬੇਰੀਆ 'ਚ ਡੀਜ਼ਲ ਡੁੱਲਣ ਤੋਂ ਬਾਅਦ ਐਮਰਜੈਂਸੀ ਦਾ ਐਲਾਨ

Putin declares emergency after Siberia fuel leak
ਸਾਈਬੇਰੀਆ 'ਚ ਡੀਜ਼ਲ ਦੇ ਡੁੱਲਣ ਤੋਂ ਬਾਅਦ ਐਮਰਜੈਂਸੀ ਦਾ ਐਲਾਨ

ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਾਇਬੇਰੀਆ ਦੇ ਬਿਜਲੀ ਘਰ ਦੇ ਭੰਡਾਰਨ ਕੇਂਦਰ ਤੋਂ ਤਕਰੀਬਨ 20 ਹਜ਼ਾਰ ਟਨ ਡੀਜ਼ਲ ਡੁੱਲਣ ਦੀ ਘਟਨਾ ਤੋਂ ਬਾਅਦ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ।

ਇਹ ਹਾਦਸਾ ਸ਼ੁੱਕਰਵਾਰ ਨੂੰ ਮਾਸਕੋ ਤੋਂ 2900 ਕਿਲੋਮੀਟਰ ਦੂਰ ਨੌਰਿਲਸਕ ਸ਼ਹਿਰ ਦੇ ਬਾਹਰਵਾਰ ਇੱਕ ਬਿਜਲੀ ਘਰ ਵਿੱਚ ਵਾਪਰਿਆ। ਅੰਬਰਨਯਾ ਨਦੀ ਵਿੱਚ ਤੇਲ ਦੇ ਪ੍ਰਵੇਸ਼ ਨੂੰ ਰੋਕਣ ਲਈ ਬਲੌਕਰ ਲਗਾਏ ਗਏ ਹਨ।

ਨਦੀ ਵਿੱਚੋਂ ਇੱਕ ਝੀਲ ਨਿਕਲਦੀ ਹੈ ਜੋ ਬਾਅਦ ਵਿੱਚ ਇੱਕ ਨਦੀ ਨਾਲ ਮਿਲ ਜਾਂਦੀ ਹੈ। ਇਹ ਨਦੀ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਆਰਕਟਿਕ ਮਹਾਂਸਾਗਰ ਵੱਲ ਲੈ ਜਾਂਦੀ ਹੈ।

ਪੁਤਿਨ ਨੇ ਬੁੱਧਵਾਰ ਨੂੰ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਇਸ ਪ੍ਰਵਾਹ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਤੋਂ ਘੱਟ 'ਤੇ ਰੋਕਣ ਲਈ ਕਿਹਾ।

ਹਾਲਾਂਕਿ ਵਰਲਡ ਵਾਈਲਡ ਲਾਈਫ ਫੰਡ-ਰੂਸ ਦੇ ਡਾਇਰੈਕਟਰ ਅਲੈਕਸੀ ਨਿਜਿਨਿਕੋਵ ਨੇ ਕਿਹਾ ਕਿ ਇਸ ਨਾਲ ਮੱਛੀ ਅਤੇ ਹੋਰ ਸਰੋਤਾਂ ਨੂੰ ਨੁਕਸਾਨ ਹੋਵੇਗਾ। ਕੁੱਲ ਮਿਲਾ ਕੇ ਨੁਕਸਾਨ 1 ਕਰੋੜ 30 ਲੱਖ ਡਾਲਰ ਹੋਣ ਦਾ ਕਿਆਸ ਲਗਾਇਆ ਦਾ ਰਿਹਾ ਹੈ।

ABOUT THE AUTHOR

...view details