ਪੰਜਾਬ

punjab

ETV Bharat / international

ਬ੍ਰੇਕਸਿਟ 'ਚ ਦੇਰੀ ਲਈ ਯੂਕੇ ਦੇ ਪ੍ਰਧਾਨ ਮੰਤਰੀ 'ਤੇ ਬਣਿਆ ਦਬਾਅ - ਯੂਰਪੀਅਨ ਯੂਨੀਅਨ

ਬੋਰਿਸ ਜਾਨਸਨ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਐਲਾਨ ਕੀਤਾ ਸੀ ਕਿ ਭਾਵੇਂ ਕਿ ਸੰਸਦ ਨੇ ਉਨ੍ਹਾਂ ਨੂੰ ਮਜਬੂਰ ਕਰਨ ਲਈ ਬਿਲ ਪਾਸ ਕੀਤਾ ਹੈ, ਫਿਰ ਵੀ ਉਹ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਵਿੱਚ ਦੇਰੀ ਕਰਨ ਨਾਲੋਂ “ਖਾਈ ਵਿੱਚ ਮਰਣਾ” ਪਸੰਦ ਕਰਣਗੇ।

ਫ਼ੋਟੋ।

By

Published : Sep 8, 2019, 3:35 PM IST

ਲੰਡਨ: ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੱਲੋਂ ਸ਼ਨੀਵਾਰ ਨੂੰ ਇਹ ਸੰਕੇਤ ਦਿੱਤੇ ਜਾਣ ਤੋਂ ਬਾਅਦ ਕਿ ਉਹ 31 ਅਕਤੂਬਰ ਨੂੰ ਮੁਲਕ ਨੂੰ ਯੂਰਪੀਅਨ ਯੂਨੀਅਨ ਤੋਂ ਬਾਹਰ ਲੈ ਜਾਣ ਤੋਂ ਰੋਕਣ ਵਾਲੇ ਨਵੇਂ ਕਾਨੂੰਨ ਨੂੰ ਨਜ਼ਰਅੰਦਾਜ਼ ਕਰਨਗੇ, ਬ੍ਰਿਟੇਨ ਦੇ ਸੰਸਦ ਮੈਂਬਰਾਂ ਅਤੇ ਕਾਨੂੰਨੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਖਿਲਾਫ ਮੋਰਚਾ ਖੋਲਿਆ।

ਵੀਡੀਓ

ਬੋਰਿਸ ਜਾਨਸਨ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਐਲਾਨ ਕੀਤਾ ਸੀ ਕਿ ਉਹ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਵਿੱਚ ਦੇਰੀ ਕਰਨ ਨਾਲੋਂ “ਖਾਈ ਵਿੱਚ ਮਰਣਾ” ਪਸੰਦ ਕਰਨਗੇ, ਭਾਵੇਂ ਕਿ ਸੰਸਦ ਨੇ ਉਨ੍ਹਾਂ ਨੂੰ ਮਜਬੂਰ ਕਰਨ ਲਈ ਬਿਲ ਪਾਸ ਕੀਤਾ ਹੈ।

ਵਿਰੋਧੀ ਧਿਰ ਦੇ ਨੇਤਾ ਜੇਰੇਮੀ ਕੋਰਬੀਨ ਨੇ ਸ਼ਨੀਵਾਰ ਨੂੰ ਕਿਹਾ, “ਜਦੋਂ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਉਹ ਕਾਨੂੰਨ ਤੋਂ ਉਪਰ ਹਨ ਤਾਂ ਅਸੀ ਇੱਕ ਵਖਰੀ ਥਾਂ 'ਤੇ ਹਾਂ। ਗ੍ਰੀਵ ਨੇ ਐਲਾਨ ਕਰਦੇ ਹੋਏ ਕਿਹਾ, "ਮੈਂ ਉਦਾਸ ਹਾਂ ਕਿ ਇੱਕ ਪ੍ਰਧਾਨਮੰਤਰੀ, ਇੱਕ ਕੰਜ਼ਰਵੇਟਿਵ ਪੀਐੱਮ, ਜੋ ਕਹਿੰਦਾ ਹੈ ਕਿ ਉਹ ਇੱਕ ਰੂੜ੍ਹੀਵਾਦੀ ਹੈ, ਉਸ ਨੂੰ ਇਸ ਤਰੀਕੇ ਨਾਲ ਵਿਵਹਾਰ ਕਰਨਾ ਚਾਹੀਦਾ ਹੈ। ਜਨਤਕ ਮੁਕੱਦਮੇ ਦੇ ਇੱਕ ਸਾਬਕਾ ਡਾਇਰੈਕਟਰ, ਕੇਨ ਮੈਕਡੋਨਲਡ, ਨੇ ਚੇਤਾਵਨੀ ਦਿੱਤੀ ਕਿ ਜੇ ਜਾਨਸਨ ਨਵੇਂ ਕਾਨੂੰਨ ਦੀ ਪਾਲਣਾ ਕਰਨ ਤੋਂ ਇਨਕਾਰ ਕਰਦੇ ਹਨ ਤਾਂ ਉਹ ਅਦਾਲਤ ਦੀ ਉਲੰਘਣਾ ਕਰਨਗੇ।

ਮੈਕਡੋਨਲਡ ਨੇ ਮੀਡੀਆ ਨੂੰ ਕਿਹਾ, "ਉਸ ਲਈ ਇਹ ਮਾੜਾ ਹੋਵੇਗਾ ਕਿ ਪਹਿਲਾਂ ਉਹ ਕਿਸੇ ਕਾਨੂੰਨ ਦੀ ਪਾਲਣਾ ਕਰਨ ਤੋਂ ਇਨਕਾਰ ਕਰੇ ਹਨ ਪਰ ਜੇ ਅਦਾਲਤ ਉਸ ਵੇਲੇ ਇਹ ਫੈਸਲਾ ਦਿੰਦੀ ਕਿ ਉਸਨੂੰ ਲਾਜ਼ਮੀ ਤੌਰ 'ਤੇ ... ਉਹ ਖੁਦ ਨੂੰ ਕਾਨੂੰਨ ਦੇ ਵਿਰੁੱਧ ਖੜੇ ਕਰੇਗਾ।"

ਸ਼ਨੀਵਾਰ ਨੂੰ ਲੰਡਨ ਵਿੱਚ ਸੰਸਦ ਦੇ ਬਾਹਰ ਬ੍ਰੈਕਸਿਟ ਵਿਰੋਧੀ ਪ੍ਰਦਰਸ਼ਨ ਕਰ ਰਹੇ ਭੀੜ ਨੇ ਬੈਰਿਅਰ ਤੋੜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਭੀੜ 'ਤੇ ਲਾਠੀ ਚਾਰਜ ਕੀਤਾ ਗਿਆ। ਸਥਿਤੀ 'ਤੇ ਕਾਬੂ ਪਾਉਣ ਲਈ ਕੁਝ ਲੋਕਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ।

ABOUT THE AUTHOR

...view details