ਪੰਜਾਬ

punjab

ETV Bharat / international

ਪੋਪ ਫਰਾਂਸਿਸ ਨੇ ਆਪਣੇ ਸ਼ੁਭਚਿੰਤਕਾਂ ਤੋਂ ਮੰਗੀ ਮੁਆਫ਼ੀ - ਪੋਪ ਨੇ ਆਪਣੇ ਸ਼ੁਭਚਿੰਤਕਾ ਤੋਂ ਮੰਗੀ ਮੁਆਫ਼ੀ

ਸੇਂਟ ਪੀਟਰ ਸਕਵਾਇਰ ਵਿੱਚ ਆਪਣਾ ਸੁਨੇਹਾ ਦੇਣ ਤੋਂ ਪਹਿਲਾਂ ਪੋਪ ਫਰਾਂਸਿਸ ਨੇ ਆਪਣੇ ਸ਼ੁਭਚਿੰਤਕਾਂ ਤੋਂ ਮੁਆਫ਼ੀ ਮੰਗੀ।

pope apologises
ਪੋਪ ਫਰਾਂਸਿਸ

By

Published : Jan 2, 2020, 1:32 PM IST

ਸੇਂਟ ਪੀਟਰ: ਪੋਪ ਫਰਾਂਸਿਸ ਨੇ ਬੁੱਧਵਾਰ ਨੂੰ ਸੇਂਟ ਪੀਟਰ ਸਕਵਾਇਰ ਵਿੱਚ ਆਪਣਾ ਸੁਨੇਹਾ ਦੇਣ ਤੋਂ ਪਹਿਲਾਂ ਆਪਣੇ ਸ਼ਿਭਚਿੰਤਕ ਦਾ ਹੱਥ ਝਟਕਾਉਣ ਅਤੇ ਥੱਪੜ ਮਾਰਨ ਲਈ ਮੁਆਫ਼ੀ ਮੰਗੀ।

ਦਰਅਸਲ ਜਿਸ ਸਮੇਂ ਪੋਪ ਫਰਾਂਸਿਸ ਸੇਂਟ ਪੀਟਰ ਸਕਵਾਇਰ ਵਿੱਚ ਜਾ ਰਹੇ ਸਨ ਤਾਂ ਇੱਕ ਮਹਿਲਾ ਭਗਤ ਨੇ ਫਰਾਂਸਿਸ ਦਾ ਹੱਥ ਫੜ੍ਹ ਕੇ ਉਨ੍ਹਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਫਰਾਂਸਿਸ ਨੇ ਗੁੱਸੇ ਨਾਲ ਆਪਣਾ ਹੱਥ ਝਟਕ ਲਿਆ ਅਤੇ ਉਸ ਦੇ ਹੱਥ ਉੱਤੇ ਥੱਪੜ ਮਾਰਿਆ। ਇਹ ਪੂਰੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ।

ਵੀਡੀਓ ਵਿੱਚ ਵਿਖਾਈ ਦੇ ਰਿਹਾ ਹੈ ਕਿ ਇੱਕ ਬੈਰੀਅਰ ਦੇ ਪਿੱਛੇ ਤੋਂ ਪਹਿਲਾ ਨੇ ਪੋਪ ਫਰਾਂਸਿਸ ਦਾ ਹੱਥ ਫੜ੍ਹਿਆ ਅਤੇ ਉਨ੍ਹਾਂ ਨੂੰ ਆਪਣੇ ਵੱਲ ਖਿੱਚਿਆ।

ਦੱਸ ਦਈਏ ਕਿ ਪੋਪ ਫਰਾਂਸਿਸ ਨੇ ਬੁੱਧਵਾਰ ਨੂੰ ਸੇਂਟ ਪੀਟਰ ਸਕਵਾਇਰ ਵਿੱਚ ਨਵੇਂ ਸਾਲ ਨੂੰ ਆਪਣੇ ਹਜ਼ਾਰਾਂ ਭਗਤਾਂ ਸਾਹਮਣੇ ਮਨਾਇਆ ਜੋ ਵਿਸ਼ਵ ਸ਼ਾਂਤੀ ਦਿਹਾੜੇ ਉੱਤੇ ਉਨ੍ਹਾਂ ਦੇ ਸੁਨੇਹੇ ਲਈ ਇਕੱਠੇ ਹੋਏ ਸਨ।

ਨਵੇਂ ਸਾਲ ਦੇ ਆਪਣੇ ਭਾਸ਼ਣ ਦੌਰਾਨ ਫਰਾਂਸਿਸ ਨੇ ਆਪਣੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਵਿੱਚ ਮਹਿਲਾ ਨਾਲ ਆਪਾ ਖੋਹਣ ਦੀ ਗੱਲ ਸਵੀਕਾਰ ਕੀਤੀ ਅਤੇ ਮੁਆਫ਼ੀ ਮੰਗੀ। ਆਪਣੇ ਭਾਸ਼ਣ ਦੇ ਬਾਕੀ ਹਿੱਸਿਆਂ ਨੂੰ ਆਪਣੇ ਸ਼ਾਂਤੀ ਸੁਨੇਹੇ ਉੱਤੇ ਕੇਂਦਰਿਤ ਕਰਦੇ ਹੋਏ ਪੋਪ ਨੇ ਕਈ ਸੇਵਕਾਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਦਾ ਅਹਿੰਸਾ ਦਾ ਰਸਤਾ ਚੁਣਨ ਲਈ ਕਿਹਾ।

ABOUT THE AUTHOR

...view details