ਨਵੀਂ ਦਿੱਲੀ:ਬਰਤਾਨੀਆਂ ਦੀ ਪ੍ਰਧਾਨ ਮੰਤਰੀ ਟੇਰੇਸਾ ਮੇ ਨੇ ਸ਼ੁੱਕਰਵਾਰ ਨੂੰ ਇਕ ਬਹੁਤ ਹੀ ਭਾਵੁਕ ਭਾਸ਼ਣ ਵਿੱਚ ਐਲਾਨ ਕੀਤਾ ਕਿ ਉਹ 7 ਜੂਨ ਨੂੰ ਕੰਜ਼ਰਵੇਟਿਵ ਆਗੂ ਦਾ ਅਹੁਦਾ ਛੱਡ ਦਵੇਗੀ। ਡਾਊਨਿੰਗ ਸਟਰੀਟ 'ਚ ਆਪਣੇ ਸਰਕਾਰੀ ਨਿਵਾਸ ਦੇ ਬਾਹਰ ਟੇਰੇਸਾ ਮੇ ਨੇ ਕਿਹਾ ਕਿ ਇਹ ਮੇਰੇ ਲਈ ਬੜੇ ਦੁੱਖ ਦਾ ਮਸਲਾ ਹੈ, ਅਤੇ ਇਹ ਹਮੇਸ਼ਾ ਦੁੱਖ ਦਾ ਕਾਰਨ ਰਹੇਗਾ ਕਿ ਮੈਂ ਬ੍ਰੇਕਿਜ਼ਟ ਡਿਲੀਵਰ ਨਹੀਂ ਕਰ ਪਾਈ।
ਪ੍ਰਧਾਨ ਮੰਤਰੀ ਟੇਰੇਸਾ ਮੇ 7 ਜੂਨ ਨੂੰ ਛੱਡੇਗੀ ਅਹੁਦਾ - PM Theresa May
ਬਰਤਾਨੀਆਂ ਦੀ ਪ੍ਰਧਾਨ ਮੰਤਰੀ ਟੇਰੇਸਾ ਮੇ 7 ਜੂਨ ਨੂੰ ਕੰਜ਼ਰਵੇਟਿਵ ਆਗੂ ਦਾ ਅਹੁਦਾ ਛੱਡ ਦਵੇਗੀ। ਟੇਰੇਸਾ ਮੇ ਅਗਲਾ ਪ੍ਰਧਾਨਮੰਤਰੀ ਬਣਨ ਤੱਕ ਕਾਰਜ਼ਕਾਰੀ ਪ੍ਰਧਾਨਮੰਤਰੀ ਬਣੀ ਰਹੇਗੀ।
ਪ੍ਰਧਾਨ ਮੰਤਰੀ ਟੇਰੇਸਾ ਮੇ
ਇਹ ਅਸਤੀਫ਼ਾ ਰਸਮੀ ਤੌਰ 'ਤੇ ਇਕ ਨਵੀਂ ਲੀਡਰਸ਼ਿਪ ਦੀ ਦੌੜ ਨੂੰ ਦਰਸਾਉਂਦਾ ਹੈ 'ਤੇ ਇਸ ਦੌਰਾਨ ਟੇਰੇਸਾ ਮੇ ਅਗਲਾ ਪ੍ਰਧਾਨਮੰਤਰੀ ਬਣਨ ਤੱਕ ਕਾਰਜ਼ਕਾਰੀ ਪ੍ਰਧਾਨਮੰਤਰੀ ਬਣੀ ਰਹੇਗੀ। ਟੇਰੇਸਾ ਮੇ ਨੇ ਕਿਹਾ ਕਿ ਸ਼ੁਕਵਾਰ 7 ਜੂਨ ਨੂੰ ਕੰਜ਼ਰਵੇਟਿਵ ਅਤੇ ਯੂਨੀਅਨਿਸਟ ਪਾਰਟੀ ਲੀਡਰ ਵਜੋਂ ਅਸਤੀਫ਼ਾ ਦਵੇਗੀ। ਉਨ੍ਹਾਂ ਕਿਹਾ ਕਿ ਨਵੇਂ ਆਗੂ ਦੀ ਚੋਣ ਕਰਨ ਦੀ ਪ੍ਰਕਿਰਿਆ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗੀ।