ਔਕਲੈਂਡ: ਪੰਜਾਬ ਵਿੱਚ ਹਰ ਦੂਜਾ ਨੌਜਵਾਨ ਅੱਜ ਦੇ ਸਮੇਂ ਦੇ ਵਿੱਚ ਵਿਦੇਸ਼ ਜਾਣ ਦਾ ਸੁਪਨਾ ਦੇਖਦਾ ਹੈ ਕਈ ਨੌਜਵਾਨਾਂ ਦੇ ਇਹ ਸੁਪਨਾ ਸੱਚ ਵੀ ਹੋ ਜਾਂਦਾ ਹੈ। ਪਰ ਸਮੇਂ ਦੇ ਪਹਿਲਾਂ ਖੁਦ ਨੂੰ ਪੱਕਾ ਕਰ ਕੇ ਆਪਣੇ ਪਰੀਵਾਰ ਨੂੰ ਪੱਕਾ ਕਰਨ ਦਾ ਸੁਪਨਾ ਹਰ ਕਿਸੇ ਦਾ ਸੱਚ ਨਹੀਂ ਹੁੰਦਾ। ਦੁਨੀਆ ਦੇ ਇੱਕ ਪਾਸੇ ਪ੍ਰਵਾਸੀ ਪਰਿਵਾਰ ਵਸਦਾ ਹੈ ਤੇ ਦੂਜੇ ਪਾਸੇ ਵਾਸੀ ਪਰਿਵਾਰ ਵਸਦਾ ਹੈ। ਇਸ ਦੇ ਮਿਲਾਪ ਵਾਸਤੇ ਸਰਕਾਰਾਂ ਵੱਲੋਂ ਪ੍ਰਿੰਟ ਵੀਜ਼ਾ ਤੇ ਈ-ਵੀਜ਼ਾ ਨਾਂਅ ਦੀਆਂ ਸਹੁਲਤਾਂ ਦੇਣਾ ਜਰੂਰੀ ਹੈ। ਪਰ ਇਥੇ ਇਹ ਕੰਮ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੇ ਹੱਥ ਵਿੱਚ ਹੈ। ਕਈ ਪਰਿਵਾਰ ਨਿਊਜ਼ੀਲੈਂਡ ਨੂੰ ਉੱਡਣ ਦੀ ਤਿਆਰ ਬੈਠੇ ਹਨ। ਪਰ ਉਡੀਕਾਂ ਮਿਲਣ ਵਾਲੇ ਵੀਜ਼ੇ ਦੀਆਂ ਹਨ।
ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਵੀਜ਼ਾ ਵਿਤਰਣ ਪ੍ਰਣਾਲੀ ਦੇ ਢਿੱਲੇ ਕੰਮਾਂ ਨੇ ਵੀਜ਼ੇ ਦੀ ਮੰਗਣ ਕਰਣ ਵਾਲੇ ਤੰਗ ਕਰ ਦਿੱਤੇ ਹਨ। ਇਥੇ ਤੱਕ ਕਿ ਕੁਝ ਨੌਜਵਾਨਾਂ ਨੇ ਤਾਂ ਨਿਊਜ਼ੀਲੈਂਡ ਵੀਜ਼ਾ ਡੀਲੇਜ ਨਾਂਅ ਦੀ ਵੈਬਸਾਈਟ ਤੱਕ ਬਣਾ ਦਿੱਤੀ ਹੈ। ਇਸ ਸਾਈਟ 'ਤੇ ਪੈ ਰਹੀਆਂ ਪੋਸਟਾਂ ਇਸ ਗੱਲ ਦਾ ਸਬੂਤ ਹਨ ਕਿ ਵੀਜ਼ਾ ਪ੍ਰਣਾਲੀ ਦੀ ਢਿੱਲੀ ਕਾਰ ਗੁਜ਼ਾਰੀ ਤੋਂ ਕਿੰਨੇ ਲੋਕ ਸਾਹਮਣਾ ਕਰ ਰਹੇ ਹਨ। ਇਮੀਗ੍ਰੇਸ਼ਨ ਦੀ ਢਿੱਲ ਤੋਂ ਤੰਗ ਆਕੇ ਲੋਕਾਂ ਨੇ 3 ਅਗਸਤ ਨੂੰ ਔਕਲੈਂਡ ਸਿਟੀ 'ਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ।