ਲੰਡਨ: ਸੈਂਟਰਲ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਵਿੱਚ ਚਾਕੂ ਨਾਲ ਕੀਤੇ ਲੜੀਵਾਰ ਹਮਲਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ 7 ਵਿਅਕਤੀ ਇਸ ਘਟਨਾ ਵਿੱਚ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ’ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਬਰਮਿੰਘਮ ਚਾਕੂਬਾਜ਼ੀ: ਲੜੀਵਾਰ ਹਮਲਿਆਂ 'ਚ ਇੱਕ ਦੀ ਮੌਤ, 7 ਜ਼ਖ਼ਮੀ - ਵੈਸਟ ਮਿਡਲੈਂਡਜ਼ ਪੁਲਿਸ
ਬਰਮਿੰਘਮ ਸ਼ਹਿਰ ਵਿੱਚ ਚਾਕੂ ਨਾਲ ਕੀਤੇ ਲੜੀਵਾਰ ਹਮਲਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ 7 ਵਿਅਕਤੀ ਇਸ ਘਟਨਾ ਵਿੱਚ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ’ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਬਰਮਿੰਘਮ 'ਚ ਚਾਕੂ ਦੇ ਹਮਲਿਆਂ ਵਿੱਚ ਕਈ ਲੋਕ ਜ਼ਖਮੀ
ਵੈਸਟ ਮਿਡਲੈਂਡਜ਼ ਪੁਲਿਸ ਨੇ ਇਸ ਨੂੰ ਵੱਡੀ ਘਟਨਾ ਕਰਾਰ ਦਿੱਤਾ ਹੈ। ਪੁਲਿਸ ਨੇ ਕਿਹਾ ਕਿ ਸ਼ਨੀਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਸਿਟੀ ਸੈਂਟਰ ਵਿੱਚ ਚਾਕੂਬਾਜ਼ੀ ਦੀਆਂ ਕਈ ਰਿਪੋਰਟਾਂ ਮਿਲੀਆਂ ਹਨ। ਪੁਲਿਸ ਨੇ ਇਹਤਿਆਤ ਵਜੋਂ ਲੋਕਾਂ ਨੂੰ ਖੇਤਰ ਤੋਂ ਦੂਰ ਰਹਿਣ ਲਈ ਕਿਹਾ ਹੈ। ਹਮਲੇ ਪਿਛਲੇ ਮਕਸਦ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ ਹੈ।
ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਫਿਲਹਾਲ ਅਸੀਂ ਕੁਝ ਵੀ ਦੱਸਣ ਦੀ ਸਥਿਤੀ ਵਿੱਚ ਨਹੀਂ ਹਾਂ। ਇਸ ਦੌਰਾਨ ਪੁਲਿਸ ਨੇ ਹਰਸਟ ਸਟ੍ਰੀਟ, ਇਰਵਿੰਗ ਸਟ੍ਰੀਟ ਤੇ ਐਡਮੰਡ ਸਟ੍ਰੀਟ ਖੇਤਰਾਂ ਵਿੱਚ ਵੀ ਘੇਰਾਬੰਦੀ ਕੀਤੀ ਹੈ।
Last Updated : Sep 6, 2020, 7:34 PM IST