ETV Bharat Punjab

ਪੰਜਾਬ

punjab

ETV Bharat / international

ਨੋਬਲ ਸ਼ਾਂਤੀ ਪੁਰਸਕਾਰ 2020 ਦਾ ਐਲਾਨ, ਵਰਲਡ ਫੂਡ ਪ੍ਰੋਗਰਾਮ ਨੂੰ ਮਿਲਿਆ ਸਨਮਾਨ - combat hunge

2020 ਦੇ ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ। ਵਰਲਡ ਫੂਡ ਪ੍ਰੋਗਰਾਮ (ਡਬਲਯੂਐਫ਼ਪੀ) ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ।

ਤਸਵੀਰ
ਤਸਵੀਰ
author img

By

Published : Oct 9, 2020, 4:21 PM IST

ਸਟਾਕਹੋਮ: ਸਵੀਡਿਸ਼ ਅਕਾਦਮੀ ਨੇ ਸ਼ਾਂਤੀ ਲਈ ਨੋਬਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਵਰਲਡ ਫੂਡ ਪ੍ਰੋਗਰਾਮ (ਡਬਲਯੂਐਫ਼ਪੀ) ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ। ਅਕਾਦਮੀ ਨੇ ਵੀਰਵਾਰ ਨੂੰ ਸਾਹਿਤ ਦੇ ਨੋਬਲ ਪੁਰਸਕਾਰ ਦਾ ਐਲਾਨ ਕੀਤਾ। ਅਮਰੀਕੀ ਕਵੀ ਲੁਈਸ ਗਲੂਕ ਨੂੰ 2020 ਲਈ ਸਾਹਿਤ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ।

ਗਾਇਕ-ਗੀਤਕਾਰ ਬੌਬ ਡੇਲਨ ਨੂੰ ਇਹ ਐਵਾਰਡ 2016 ਵਿੱਚ ਮਿਲਿਆ ਸੀ। ਗਲੂਕ ਇਸ ਸਮੇਂ ਯੇਲ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵਜੋਂ ਕੰਮ ਕਰ ਰਹੀ ਹੈ। ਗਲੂਕ ਨੇ 1993 ਵਿੱਚ ਸਾਹਿਤ ਦਾ ਵੱਕਾਰੀ ਪਲਟਿਜ਼ਰ ਪੁਰਸਕਾਰ ਜਿੱਤਿਆ ਸੀ।

ਇਸ ਤੋਂ ਪਹਿਲਾਂ 1993 ਵਿੱਚ, ਟੋਨੀ ਮੌਰਿਸਨ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ ਸੀ। ਮੌਰਿਸਨ ਇਹ ਪੁਰਸਕਾਰ ਜਿੱਤਣ ਵਾਲੀ ਅਮਰੀਕੀ-ਅਫ਼ਰੀਕੀ ਮੂਲ ਦੀ ਪਹਿਲੀ ਔਰਤ ਸੀ।

2018 ਵਿੱਚ, ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਬਾਅਦ ਪੁਰਸਕਾਰ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਸਵੀਡਿਸ਼ ਅਕਾਦਮੀ ਨੂੰ ਵੀ ਇਸ ਲਈ ਅਲੋਚਨਾ ਦਾ ਸਾਹਮਣਾ ਕਰਨਾ ਪਿਆ।

ਸਵੀਡਿਸ਼ ਅਕਾਦਮੀ ਨੇ 2019 'ਚ ਦੋ ਸਾਲਾਂ ਦੇ ਸਾਹਿਤ ਨੋਬਲ ਪੁਰਸਕਾਰਾਂ ਦਾ ਐਲਾਨ ਕੀਤਾ ਸੀ। ਸਾਲ 2018 ਦੇ ਪੁਰਸਕਾਰ ਲਈ ਪੋਲੈਂਡ ਦੇ ਓਲਗਾ ਟੋਕਰੁਕ ਅਤੇ 2019 'ਚ ਆਸਟ੍ਰੀਆ ਦੇ ਪੀਟਰ ਹੈਂਡਕੇ ਨੂੰ ਪੁਰਸਕਾਰ ਦਿੱਤਾ ਗਿਆ ਸੀ।

ਹੈਂਡਕੇ ਨੂੰ ਸਾਹਿਤ ਨੋਬਲ ਪੁਰਸਕਾਰ ਦਿੱਤੇ ਜਾਣ 'ਤੇ ਵਿਵਾਦ ਹੋ ਗਿਆ ਸੀ। ਅਕਾਦਮੀ ਦੇ ਇਸ ਫੈਸਲੇ ਦੇ ਖ਼ਿਲਾਫ਼ ਥਾਂ-ਥਾਂ ਪ੍ਰਦਰਸ਼ਨ ਵੀ ਹੋਏ ਸੀ। ਹੈਂਡਕੇ ਨੂੰ 1990 ਦੇ ਬਾਲਕਨ ਯੁੱਧਾਂ ਦੌਰਾਨ ਸਰਬੀਆ ਦਾ ਸਮਰਥਕ ਮੰਨਿਆ ਜਾਂਦਾ ਸੀ। ਨੋਬਲ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੂੰ ਸਰਬੀਆਈ ਯੁੱਧ ਅਪਰਾਧਾਂ ਲਈ ਮੁਆਫ਼ੀ ਮੰਗਣ ਲਈ ਕਿਹਾ ਗਿਆ ਸੀ।

ਅਲਬਾਨੀਆ, ਬੋਸਨੀਆ ਅਤੇ ਤੁਰਕੀ ਸਮੇਤ ਕਈ ਦੇਸ਼ਾਂ ਨੇ ਵਿਰੋਧ 'ਚ ਨੋਬਲ ਪੁਰਸਕਾਰ ਸਮਾਰੋਹ ਦਾ ਬਾਈਕਾਟ ਕੀਤਾ ਅਤੇ ਸਾਹਿਤ ਪੁਰਸਕਾਰ ਲਈ ਉਮੀਦਵਾਰਾਂ ਨੂੰ ਨਾਮਜ਼ਦ ਕਰਨ ਵਾਲੀ ਕਮੇਟੀ ਦੇ ਮੈਂਬਰ ਨੇ ਅਸਤੀਫਾ ਦੇ ਦਿੱਤਾ।

ABOUT THE AUTHOR

...view details