ਪੰਜਾਬ

punjab

ETV Bharat / international

ਪੀਐਨਬੀ ਘੋਟਾਲਾ ਮਾਮਲਾ: ਬ੍ਰਿਟੇਨ ਵਿੱਚ ਨੀਰਵ ਮੋਦੀ ਦੇ ਹਵਾਲਗੀ ਮਾਮਲੇ ਦੀ ਸੁਣਵਾਈ ਸ਼ੁਰੂ

ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲੇ ਦਾ ਦੋਸ਼ੀ ਨੀਰਵ ਮੋਦੀ ਭਾਰਤ ਨਾਲ ਹਵਾਲਗੀ ਦਾ ਕੇਸ ਲੜ ਰਿਹਾ ਹੈ। ਨੀਰਵ ਮੋਦੀ ਦੀ ਹਵਾਲਗੀ ਦੇ ਸਬੰਧ ਵਿੱਚ ਬ੍ਰਿਟੇਨ ਦੀ ਇੱਕ ਅਦਾਲਤ ਵਿੱਚ ਸੁਣਵਾਈ ਹੋਈ।

ਫ਼ੋਟੋ।
ਫ਼ੋਟੋ।

By

Published : May 11, 2020, 10:55 PM IST

ਲੰਡਨ: ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲੇ ਵਿਚ ਭਾਰਤ ਨਾਲ ਹਵਾਲਗੀ ਦਾ ਕੇਸ ਲੜ ਰਹੇ ਭਗੌੜੇ ਹੀਰੇ ਦੇ ਵਪਾਰੀ ਨੀਰਵ ਮੋਦੀ ਨੂੰ ਅੱਜ ਬ੍ਰਿਟੇਨ ਦੀ ਇਕ ਅਦਾਲਤ ਵਿਚ ਸੁਣਵਾਈ ਲਈ ਪੇਸ਼ ਕੀਤਾ ਜਾਵੇਗਾ। ਕੋਰੋਨਾ ਵਾਇਰਸ ਕਾਰਨ ਕੀਤੀ ਗਈ ਤਾਲਾਬੰਦੀ ਕਾਰਨ, ਇਹ ਸੁਣਵਾਈ ਵੀਡੀਓ ਕਾਨਫਰੰਸਿੰਗ ਦੁਆਰਾ ਕੀਤੀ ਜਾ ਸਕਦੀ ਹੈ।

ਨੀਰਵ ਮੋਦੀ ਪਿਛਲੇ ਸਾਲ ਮਾਰਚ ਵਿਚ ਗ੍ਰਿਫਤਾਰੀ ਤੋਂ ਬਾਅਦ ਦੱਖਣ-ਪੱਛਮੀ ਲੰਡਨ ਦੀ ਵੈਂਡਸਵਰਥ ਜੇਲ੍ਹ ਵਿਚ ਬੰਦ ਹੈ ਅਤੇ ਲੰਡਨ ਵਿਚ ਸਿੱਧੇ ਵੈਸਟਮਿੰਸਟਰ ਮੈਜਿਸਟਰੇਟ ਕੋਰਟ ਵਿਚ ਪੇਸ਼ ਕੀਤਾ ਜਾਣਾ ਸੀ।

ਹਾਲਾਂਕਿ, ਜੇਲ੍ਹ ਅਤੇ ਅਦਾਲਤ ਵਿੱਚ ਲਾਗੂ ਕੀਤੇ ਸਮਾਜਿਕ ਦੂਰੀ ਦੇ ਉਪਾਵਾਂ ਨੂੰ ਵੇਖਦੇ ਹੋਏ ਜ਼ਿਲ੍ਹਾ ਜੱਜ ਸੈਮੂਅਲ ਗੂਜੀ ਨੇ ਕਿਹਾ ਕਿ ਉਸ ਲਈ ਵਿਡੀਓ ਕਾਲ ਰਾਹੀਂ ਅਦਾਲਤ ਵਿੱਚ ਪੇਸ਼ ਹੋਣ ਲਈ ਇੱਕ ਵਿਕਲਪ ਤਿਆਰ ਕੀਤਾ ਜਾਵੇਗਾ।

ਜੱਜ ਗੂਜੀ ਨੇ ਪਿਛਲੀ ਸੁਣਵਾਈ ਦੌਰਾਨ ਕਿਹਾ ਸੀ ਕਿ ਕੁਝ ਜੇਲ੍ਹਾਂ ਨਿੱਜੀ ਤੌਰ ‘ਤੇ ਕੈਦੀ ਪੇਸ਼ ਕਰ ਰਹੀਆਂ ਹਨ, ਇਸ ਲਈ ਮੈਂ ਵੈਂਡਸਵਰਥ ਜੇਲ੍ਹ ਨੂੰ ਨਿਰਦੇਸ਼ ਦੇਵਾਂਗਾ ਕਿ 11 ਮਈ ਤੋਂ ਮੋਦੀ ਨੂੰ ਨਿੱਜੀ ਤੌਰ ਉਤੇ ਮੁਕੱਦਮੇ ਲਈ ਪੇਸ਼ ਕਰਨ ਦੇ ਹੁਕਮ ਦੇਵਾਂਗਾ।

ਜੇ ਇਹ ਸੰਭਵ ਨਹੀਂ ਹੈ, ਤਾਂ ਲਾਈਵ ਲਿੰਕ ਦੇ ਜ਼ਰੀਏ ਉਨ੍ਹਾਂ ਦੀ ਭਾਗੀਦਾਰੀ ਦਾ ਵਿਕਲਪ ਹੋਵੇਗਾ। ਸੁਣਵਾਈ ਦੇ ਦੌਰਾਨ, ਸੀਮਿਤ ਗਿਣਤੀ ਵਿੱਚ ਕਾਨੂੰਨੀ ਨੁਮਾਇੰਦੇ ਸਿੱਧੇ ਤੌਰ 'ਤੇ ਅਦਾਲਤ ਵਿੱਚ ਪੇਸ਼ ਹੋਣਗੇ, ਜਦ ਕਿ ਗਵਾਹ ਵੀਡੀਓ ਕਾਲ ਦੁਆਰਾ ਗਵਾਹੀ ਦੇਣਗੇ। ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਸੁਣਵਾਈ, ਪੰਜ ਦਿਨਾਂ ਤੱਕ ਚੱਲੇਗੀ।

ABOUT THE AUTHOR

...view details