ਲੰਡਨ: ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ 'ਤੇ ਯੂ.ਕੇ. ਹਾਈਕੋਰਟ ਵੱਲੋਂ ਬੀਤੇ ਮੰਗਲਵਾਰ ਨੂੰ ਸੁਣਵਾਈ ਕੀਤੀ ਗਈ ਸੀ ਅਤੇ ਫ਼ੈਸਲਾ ਬੁੱਧਵਾਰ ਤੱਕ ਰਾਖਵਾਂ ਰੱਖ ਲਿਆ ਸੀ। ਅੱਜ ਫ਼ੈਸਲਾ ਸੁਣਾਉਂਦੇ ਹੋਏ ਹਾਈ ਕੋਰਟ ਨੇ ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਜੱਜ ਇਨਗ੍ਰਿਡ ਸਿਮਲਰ ਨੇ ਕਿਹਾ ਕਿ ਇਸ ਗੱਲ ਦਾ ਠੋਸ ਆਧਾਰ ਹੈ ਕਿ ਨੀਰਵ ਮੋਦੀ ਸਰੰਡਰ ਨਹੀਂ ਕਰੇਗਾ। ਜੱਜ ਨੇ ਇਹ ਖ਼ਦਸ਼ਾ ਜਾਹਿਰ ਕੀਤਾ ਕਿ ਗਵਾਹਾਂ ਨੂੰ ਪ੍ਰਭਾਵਿਤ ਕਰਨ ਲਈ ਕਾਨੂੰਨੀ ਪ੍ਰਕਿਰਿਆ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਹਾਈ ਕੋਰਟ ਤੋਂ ਪਹਿਲਾਂ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਨੇ ਵੀ ਇਹੋ ਦਲੀਲ ਦਿੰਦੇ ਹੋਏ ਜ਼ਮਾਨਤ ਅਰਜ਼ੀ 3 ਵਾਰ ਰੱਦ ਕੀਤੀ ਸੀ।
ਚੌਥੀ ਵਾਰ ਹੋਈ ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਰੱਦ - news punjabi online
ਬੀਤੇ ਮੰਗਲਵਾਰ ਯੂ.ਕੇ. ਹਾਈ ਕੋਰਟ ਵਿੱਚ ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਹੋਈ ਸੀ। ਕੋਰਟ ਨੇ ਫ਼ੈਸਲਾ ਬੁੱਧਵਾਰ ਤੱਕ ਰਾਖਵਾਂ ਰੱਖ ਲਿਆ ਸੀ। ਅੱਜ ਫ਼ੈਸਲਾ ਸੁਣਾਉਦੇ ਹੋਏ ਹਾਈਕੋਰਟ ਨੇ ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ।
ਫਾਈਲ ਫ਼ੋਟੋ
ਵੈਸਟਮਿੰਸਟਰ ਕੋਰਟ ਵੱਲੋਂ ਲਗਾਤਾਰ ਤਿੱਜੀ ਵਾਰ ਜ਼ਮਾਨਤ ਅਰਜ਼ੀ ਰੱਦ ਕਰਨ ਤੋਂ ਬਾਅਦ ਨੀਰਵ ਮੋਦੀ ਨੇ 31 ਮਈ ਨੂੰ ਹਾਈ ਕੋਰਟ ਵੱਲ ਰੁਖ਼ ਕੀਤਾ ਸੀ। ਹਾਈ ਕੋਰਟ ਵਿੱਚ ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ 'ਤੇ ਬੀਤੇ ਮੰਗਲਵਾਰ ਸੁਣਵਾਈ ਹੋਈ ਸੀ ਅਤੇ ਕੋਰਟ ਨੇ ਫ਼ੈਸਲਾ ਬੁੱਧਵਾਰ ਤੱਕ ਰਾਖਵਾਂ ਰੱਖ ਲਿਆ ਸੀ। ਨੀਰਵ 86 ਦਿਨਾਂ ਤੋਂ ਲੰਡਨ ਦੀ ਵੈਂਡਸਵਰਥ ਜੇਲ੍ਹ ਵਿੱਚ ਬੰਦ ਹਨ। 19 ਮਾਰਚ ਨੂੰ ਨੀਰਵ ਮੋਦੀ ਦੀ ਗ੍ਰਿਫ਼ਤਾਰੀ ਕੀਤੀ ਗਈ ਸੀ।