ਲੰਡਨ: ਯੂ.ਕੇ. ਸਰਕਾਰ ਦੇ ਵਿਗਿਆਨਕ ਸਲਾਹਕਾਰ ਨੇ ਕਿਹਾ ਹੈ ਕਿ ਇੰਗਲੈਂਡ ਵਿੱਚ ਯੋਜਨਾ ਅਨੁਸਾਰ 2 ਦਸੰਬਰ ਨੂੰ ਮਹੀਨੇ ਦਾ ਲੌਕਡਾਊਨ ਖ਼ਤਮ ਕਰਨ ਲਈ ਅਗਲੇ ਦੋ ਹਫ਼ਤੇ 'ਬਹੁਤ ਮਹੱਤਵਪੂਰਨ' ਹੋਣਗੇ।
ਸਰਕਾਰ ਦੇ ਵਿਗਿਆਨਕ ਸਲਾਹਕਾਰ ਗਰੁੱਪ ਫ਼ਾਰ ਐਮਰਜੈਂਸੀ (ਐਸਏਜੀਈ) ਦੇ ਪ੍ਰੋਫ਼ੈਸਰ ਸੁਸਾਨ ਮਿਸ਼ੀ ਨੇ ਸ਼ਨੀਵਾਰ ਨੂੰ ਕਿਹਾ ਕਿ ਅਗਲੇ ਦੋ ਹਫ਼ਤੇ 'ਬਹੁਤ ਚੁਣੌਤੀਪੂਰਨ ਹੋਣਗੇ, ਕਿਉਂਕਿ ਇਸ ਵਿੱਚ ਕਿਸੇ ਅੰਸ਼ਿਕ ਤੌਰ 'ਤੇ ਕਾਰਨ ਮੌਸਮ ਹੋਵੇਗਾ ਅਤੇ ਦੂਜਾ ਕਾਰਨ ਜਿਹੜਾ ਉਨ੍ਹਾਂ ਨੂੰ ਲਗਦਾ ਹੈ ਕਿ ਲੋਕ ਵੈਕਸੀਨ ਆਉਣ ਦੀ ਉਮੀਦ ਦੇ ਕਾਰਨ ਉਪਾਵਾਂ ਨੂੰ ਲੈ ਕੇ ਲਾਪਰਵਾਹ ਹੋ ਜਾਣਗੇ। ਇਸ ਦੌਰਾਨ ਹੀ ਗੜਬੜੀ ਹੋਵੇਗੀ। ਕਿਉਂਕਿ ਵੈਕਸੀਨ ਦੇ ਇਸ ਸਾਲ ਦੇ ਅਖ਼ੀਰ ਜਾਂ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਆਉਣ ਦੀ ਬਹੁਤ ਸੰਭਾਵਨਾ ਨਹੀਂ ਹੈ ਅਤੇ ਇਸ ਨਾਲ ਮੌਜੂਦਾ ਦੂਜੀਆਂ ਲਹਿਰਾਂ 'ਤੇ ਕੋਈ ਫ਼ਰਕ ਨਹੀਂ ਪਵੇਗਾ। ਇਸ ਲਈ ਅਗਲੇ ਦੋ ਹਫ਼ਤਿਆਂ ਲਈ ਸਾਰਿਆਂ ਨੂੰ ਸਖ਼ਤ ਨਿਰਣੇ ਤਹਿਤ ਅੱਗੇ ਵਧਣਾ ਪਵੇਗਾ।''