ਕੋਹਿਮਾ: ਨਾਗਾਲੈਂਡ ਦੀ ਸਰਕਾਰ ਨੇ ਕੁੱਤਿਆਂ ਦੇ ਵਪਾਰਕ ਆਯਾਤ 'ਤੇ ਪਾਬੰਦੀ ਲਗਾਈ ਹੈ। ਇਹ ਪਾਬੰਦੀ ਕੁੱਤੇ ਦੇ ਪੱਕੇ ਅਤੇ ਕੱਚੇ ਮਾਸ ਦੋਵਾਂ ਉੱਤੇ ਹੈ। ਸੂਬੇ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਐਨ ਕ੍ਰੋਨੂ ਨੇ ਦੱਸਿਆ ਕਿ ਰਾਜ ਮੰਤਰੀ ਮੰਡਲ ਨੇ ਇਹ ਫੈਸਲਾ ਦੂਜੇ ਰਾਜਾਂ ਤੋਂ ਕੁੱਤਿਆਂ ਨੂੰ ਲਿਆਉਣ ਦੇ ਖ਼ਤਰਿਆਂ ਦੇ ਮੱਦੇਨਜ਼ਰ ਪਸ਼ੂ ਤਸ਼ੱਦਦ ਰੋਕੂ ਐਕਟ, 1960 ਦੀ ਰੋਕਥਾਮ ਦੇ ਅਨੁਸਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਕੁੱਤਿਆਂ ਦੇ ਵਪਾਰ ਅਤੇ ਕੁੱਤੇ ਦੇ ਮਾਸ ਦੀ ਵਿਕਰੀ ‘ਤੇ ਪਾਬੰਦੀ ਲਾਉਣ ਦਾ ਫੈਸਲਾ ਰਾਜ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਨੈਫਿਊ ਰੀਓ ਦੀ ਅਗਵਾਈ ਵਾਲੀ ਸਰਕਾਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪਾਬੰਦੀ ਕੁੱਤੇ ਦੇ ਪਕਾਏ ਅਤੇ ਕੱਚੇ ਮਾਸ ਦੋਵਾਂ ਉੱਤੇ ਹੈ।
ਇਸ ਫੈਸਲੇ ਤੋਂ ਬਾਅਦ, ਭਾਜਪਾ ਦੇ ਸੰਸਦ ਮੈਂਬਰ ਮੇਨਕਾ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, "ਮੈਂ ਇਸ ਇਤਿਹਾਸਕ ਅਤੇ ਮਨੁੱਖੀ ਫੈਸਲੇ ਲਈ ਨਾਗਾਲੈਂਡ ਦੇ ਮੁੱਖ ਮੰਤਰੀ, ਨੈਫਿਊ ਰੀਓ ਜੀ ਅਤੇ ਮੁੱਖ ਸਕੱਤਰ ਤੇਮਜੇਨ ਜੌਏ ਜੀ ਦੀ ਧੰਨਵਾਦੀ ਹਾਂ।"
ਨਾਗਾਲੈਂਡ ਦੇ ਮੁੱਖ ਸਕੱਤਰ ਤੇਮਜੇਨ ਟੌਏ ਨੇ ਟਵੀਟ ਕਰਕੇ ਸਰਕਾਰ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਰਾਜ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ।
ਸਰਕਾਰ ਦੇ ਬੁਲਾਰੇ ਕ੍ਰੋਨੂ ਨੇ ਕਿਹਾ ਕਿ ਸਰਕਾਰ ਨੇ ਵਪਾਰਕ ਆਯਾਤ ਅਤੇ ਸੂਰਾਂ ਦੇ ਵਪਾਰ ਉੱਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਖਿੱਤੇ ਵਿੱਚ ਸਵਾਈਨ ਫਲੂ ਦੇ ਫੈਲਣ ਤੋਂ ਬਾਅਦ ਰਾਜ ਨੇ ਸੂਰਾਂ ਦੀ ਦਰਾਮਦ ਉੱਤੇ ਪਹਿਲਾਂ ਹੀ ਰੋਕ ਲਗਾ ਦਿੱਤੀ ਸੀ ਅਤੇ ਮੰਤਰੀ ਮੰਡਲ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ।