ਜਰਮਨੀ: ਇੱਥੋਂ ਦੇ ਸ਼ਹਿਰ ਫ਼ਰੈਂਕਫੋਰਟ 'ਚ ਭਾਰਤੀ ਕੋਂਸਲਟ ਦਫ਼ਤਰ ਦੇ ਸਾਹਮਣੇ ਕਿਸਾਨਾਂ ਦੇ ਹੱਕ ਵਿੱਚ 27 ਦਸੰਬਰ 2020 ਤੋਂ ਲੈ ਕੇ 2 ਜਨਵਰੀ 2021 ਤੱਕ ਇੱਕ ਹਫ਼ਤੇ ਲਈ ਰੋਸ ਮੁਜ਼ਾਰਹੇ ਦੀ ਸ਼ਰੂਆਤ ਕੀਤੀ ਗਈ ਸੀ ਜੋ ਲਗਾਤਾਰ ਜਾਰੀ ਹੈ। ਕਿਸਾਨਾਂ ਦੀ ਹਮਾਇਤੀ ਲਈ ਲੋਕ ਭਾਰਤੀ ਅੰਬੈਸੀ ਦੇ ਸਾਹਮਣੇ ਪਹੁੰਚੇ ਪ੍ਰਦਰਸ਼ਨ ਕੀਤਾ।
ਕੋਰੋਨਾ ਬਿਮਾਰੀ ਕਾਰਨ ਪਾਬੰਦੀਆਂ ਹੋਣ ਕਰ ਕੇ ਕਨੂੰਨਾਂ ਦੀ ਵੀ ਪਾਲਣਾ ਕੀਤੀ ਗਈ। ਮੁਜ਼ਾਹਰੇ ਵਿੱਚ ਔਰਤਾਂ, ਬੱਚੇ, ਨੌਜਵਾਨ ਤੇ ਬਜ਼ੁਰਗ ਸ਼ਾਮਿਲ ਹੋਏ। ਠੰਡੀ ਹਵਾਂ ਤੇ ਮੀਂਹ ਹੋਣ ਦੇ ਬਾਵਜੂਦ ਪ੍ਰਦਰਸ਼ਕਾਰੀਆਂ 'ਚ ਭਾਰੀ ਉਤਸ਼ਾਹ ਪਾਇਆ ਗਿਆ।
ਜਰਮਨੀ ਦੇ ਸ਼ਹਿਰ ਫ਼ਰੈਂਕਫੋਰਟ ਵਿਖੇ ਕਿਸਾਨਾਂ ਦੇ ਹੱਕ 'ਚ ਰੋਸ ਮੁਜ਼ਾਹਰੇ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੋਦੀ ਸਰਕਾਰ, ਅਡਾਨੀ ਅਤੇ ਅੰਬਾਨੀ ਖਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਬੰਧਕਾਂ ਨੇ ਮੁਜ਼ਾਹਰੇ ਵਿੱਚ ਆਏ ਲੋਕਾਂ ਦਾ ਧੰਨਵਾਦ ਕੀਤਾ।
ਪ੍ਰਦਰਸ਼ਨ 'ਚ ਪਹੁੰਚੇ ਅਰਪਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਸਭ ਨੂੰ ਆਪਣਾ ਫ਼ਰਜ਼ ਸਮਝਦਿਆਂ ਕਿਸਾਨਾਂ ਦੇ ਇਸ ਅੰਦੋਲਨ ਦੀ ਹਮਾਇਤ ਕਰਨੀ ਚਾਹੀਦੀ ਹੈ ਤੇ ਮੁਜ਼ਾਹਰੇ 'ਚ ਸ਼ਾਮਲ ਹੋਣਾ ਚਾਹੀਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਹੰਸਪਾਲ, ਗੁਰਦੀਪ ਸਿੰਘ ਪ੍ਰਦੇਸੀ, ਅਤੇ ਨਰਿੰਦਰ ਸਿੰਘ ਅਤੇ ਅਵਤਾਰ ਸਿੰਘ ਹੁੰਦਲ, ਜਸਵਿੰਦਰਪਾਲ ਸਿੰਘ ਰਾਠ, ਸ਼ਿਵਦੇਵ ਸਿੰਘ ਕੰਗ, ਅਨੂਪ ਸਿੰਘ ਆਦਿ ਹਾਜ਼ਰ ਸਨ।