ਬਰਮਿੰਘਮ: ਕਸ਼ਮੀਰੀ ਆਗੂਆਂ ਨੇ ਬ੍ਰਿਟੇਨ ਦੇ ਬਰਮਿੰਘਮ 'ਚ 'ਪੀਸ, ਹਿਊਮਨ ਰਾਈਟਸ ਐਂਡ ਕਾਊਂਟਰ-ਟੈਰਰਿਜ਼ਮ' 'ਤੇ ਅੰਤਰਰਾਸ਼ਟਰੀ ਕਸ਼ਮੀਰ ਸੰਮੇਲਨ ਵਿੱਚ ਹਿੱਸਾ ਲਿਆ।
ਕਸ਼ਮੀਰੀ ਆਗੂਆਂ ਨੇ ਪਾਕਿਸਤਾਨ ਦੇ ਜ਼ੁਲਮਾਂ 'ਤੇ ਚਰਚਾ ਲਈ ਬਰਮਿੰਘਮ 'ਚ ਕੀਤੀ ਮੀਟਿੰਗ - kashmiri leaders meeting in birmingham
ਕਸ਼ਮੀਰੀ ਆਗੂਆਂ ਨੇ ਪਾਕਿਸਤਾਨ ਦੇ ਜ਼ੁਲਮਾਂ 'ਤੇ ਚਰਚਾ ਕਰਨ ਲਈ ਬਰਮਿੰਘਮ 'ਚ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਅੱਤਵਾਦ ਨੂੰ ਇੱਕ ਹਥਿਆਰ ਵਜੋਂ ਵਰਤਦਾ ਹੈ।
ਇਸ ਦੌਰਾਨ ਉਨ੍ਹਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਅਤੇ ਗਿਲਗਿਤ-ਬਾਲਟਿਸਤਾਨ 'ਤੇ ਪਾਕਿਸਤਾਨ ਵੱਲੋਂ ਕੀਤੇ ਗਏ ਜ਼ੁਲਮਾਂ 'ਤੇ ਚਰਚਾ ਕੀਤੀ। ਪੀਓਕੇ ਦੇ ਵਰਕਰ ਸ਼ੱਬੀਰ ਚੌਧਰੀ ਨੇ ਕਿਹਾ, "ਇਸ ਨੂੰ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਹੈ ਪਰ ਉੱਥੇ ਕੋਈ ਆਜ਼ਾਦੀ ਨਹੀਂ ਹੈ, ਹਾਲਾਤ ਹੱਦ ਤੋਂ ਜ਼ਿਆਦਾ ਖ਼ਰਾਬ ਹੁੰਦੇ ਜਾ ਰਹੇ ਹਨ। ਉਹ ਸਥਾਨਕ ਲੋਕਾਂ ਲਈ ਮੁਸ਼ਕਲ ਪੈਦਾ ਕਰ ਰਹੇ ਹਨ ਅਤੇ ਇਸਦੇ ਚਲਦਿਆਂ ਆਉਣ ਵਾਲੇ ਸਮੇਂ 'ਚ ਲੋਕ ਉੱਥੋਂ ਜਾਣ ਲਈ ਮਜਬੂਰ ਹੋ ਸਕਦੇ ਹਨ।"
ਸੰਯੁਕਤ ਕਸ਼ਮੀਰ ਪੀਪਲਜ਼ ਨੈਸ਼ਨਲ ਪਾਰਟੀ ਦੇ ਪ੍ਰਧਾਨ ਸ਼ੌਕਤ ਅਲੀ ਨੇ ਦੱਸਿਆ, "ਗਿਲਗਿਤ-ਬਾਲਟਿਸਤਾਨ ਦੁਨੀਆਂ ਦੇ ਸਭ ਤੋਂ ਪੱਛੜੇ ਖੇਤਰਾਂ ਵਿੱਚੋਂ ਇੱਕ ਹੈ। ਪਾਕਿਸਤਾਨ ਨੇ ਅਜੇ ਵੀ ਆਪਣੀਆਂ ਨੀਤੀਆਂ ਨੂੰ ਨਹੀਂ ਬਦਲਿਆ ਹੈ। ਉਹ ਹੁਣ ਵੀ ਅੱਤਵਾਦ ਨੂੰ ਇੱਕ ਹਥਿਆਰ ਵਜੋਂ ਵਰਤਦੇ ਹਨ।"