ਪੰਜਾਬ

punjab

ETV Bharat / international

2 ਦਸੰਬਰ ਨੂੰ ਇੰਗਲੈਂਡ ਵਿੱਚ ਤਾਲਾਬੰਦੀ ਖ਼ਤਮ ਕਰਨਗੇ ਜਾਨਸਨ, ਅਗਲੀ ਯੋਜਨਾ ਤਿਆਰ - Johnson

ਬੋਰਿਸ ਸਰਕਾਰ ਇੰਗਲੈਂਡ ਵਿੱਚ ਸਥਾਨਕ ਪਾਬੰਦੀਆਂ ਦੀ ਤਿੰਨ-ਪੱਧਰੀ ਪ੍ਰਣਾਲੀ ਨੂੰ ਦੁਬਾਰਾ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਪ੍ਰਣਾਲੀ ਦੇ ਤਹਿਤ ਵੱਖ ਵੱਖ ਖੇਤਰਾਂ ਵਿੱਚ ਸੰਕਰਮਣ ਦੀ ਗੰਭੀਰਤਾ ਦੇ ਅਧਾਰ ਉੱਤੇ ਪਾਬੰਦੀਆਂ ਲਗਾਈਆਂ ਜਾਣਗੀਆਂ।

2 ਦਸੰਬਰ ਨੂੰ ਇੰਗਲੈਂਡ ਵਿੱਚ ਤਾਲਾਬੰਦੀ ਖਤਮ ਕਰਨਗੇ ਜਾਨਸਨ, ਅਗਲੀ ਯੋਜਨਾ ਤਿਆਰ
2 ਦਸੰਬਰ ਨੂੰ ਇੰਗਲੈਂਡ ਵਿੱਚ ਤਾਲਾਬੰਦੀ ਖਤਮ ਕਰਨਗੇ ਜਾਨਸਨ, ਅਗਲੀ ਯੋਜਨਾ ਤਿਆਰ

By

Published : Nov 22, 2020, 8:29 PM IST

ਲੰਡਨ: ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਇੰਗਲੈਂਡ ਵਿੱਚ ਲਾਗੂ ਤਾਲਾਬੰਦੀ ਨੂੰ 2 ਦਸੰਬਰ ਨੂੰ ਖ਼ਤਮ ਕਰਨ ਅਤੇ ਖੇਤਰ ਦੇ ਅਧਾਰ ਉੱਤੇ ਪਾਬੰਦੀਆਂ ਦੀ ਪ੍ਰਣਾਲੀ ਨੂੰ ਦੁਬਾਰਾ ਲਾਗੂ ਕਰਨ ਦੀ ਯੋਜਨਾ ਬਣਾ ਰਹੇ ਹਨ। ਯੂਕੇ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਸੰਖਿਆ ਸਥਿਰ ਹੁੰਦੀ ਜਾਪਦੀ ਹੈ ਅਤੇ ਇਸ ਕਦਮ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਤਿੰਨ-ਪੱਧਰੀ ਪ੍ਰਣਾਲੀ ਨੂੰ ਲਾਗੂ ਕਰਨ ਦੀ ਯੋਜਨਾ

ਜਾਨਸਨ ਦੇ ਦਫ਼ਤਰ ਨੇ ਸ਼ਨੀਵਾਰ ਦੇਰ ਰਾਤ ਦੱਸਿਆ ਕਿ ਸਰਕਾਰ ਇੰਗਲੈਂਡ ਵਿੱਚ ਸਥਾਨਕ ਪਾਬੰਦੀਆਂ ਦੀ ਤਿੰਨ-ਪੱਧਰੀ ਪ੍ਰਣਾਲੀ ਦੁਬਾਰਾ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਪ੍ਰਣਾਲੀ ਦੇ ਤਹਿਤ, ਲਾਗ ਦੀ ਗੰਭੀਰਤਾ ਦੇ ਅਧਾਰ ਤੇ ਵੱਖ ਵੱਖ ਖੇਤਰਾਂ ਵਿੱਚ ਪਾਬੰਦੀਆਂ ਲਗਾਈਆਂ ਜਾਣਗੀਆਂ।

ਇੰਗਲੈਂਡ ਵਿੱਚ ਚਾਰ ਹਫ਼ਤੇ ਦੀ ਤਾਲਾਬੰਦੀ

ਜਾਨਸਨ ਦੇ ਦਫ਼ਤਰ ਦੇ ਬਿਆਨ ਅਨੁਸਾਰ, ਸਰਕਾਰ ਨੇ ਇੰਗਲੈਂਡ ਵਿੱਚ 5 ਨਵੰਬਰ ਨੂੰ ਚਾਰ ਹਫ਼ਤਿਆਂ ਦਾ ਤਾਲਾਬੰਦੀ ਲਾਗੂ ਕੀਤੀ ਸੀ। ਕੈਬਿਨੇਂਟ ਐਤਵਾਰ ਨੂੰ ਪਾਬੰਦੀ ਹਟਾਉਣ ਦੀ ਯੋਜਨਾ 'ਤੇ ਵਿਚਾਰ ਕਰੇਗੀ ਅਤੇ ਪ੍ਰਧਾਨਮੰਤਰੀ ਸੋਮਵਾਰ ਨੂੰ ਸੰਸਦ ਨੂੰ ਵਿਸਥਾਰ ਨਾਲ ਜਾਣਕਾਰੀ ਦੇਣਗੇ।

ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ

ਜਾਨਸਨ ਦੇ ਦਫ਼ਤਰ ਨੇ ਵਾਇਰਸ ਦੇ ਟੀਕੇ ਨੂੰ ਮੰਜ਼ੂਰੀ ਦੇਣ ਦੀ ਸਥਿਤੀ ਵਿੱਚ ਅਗਲੇ ਹਫ਼ਤੇ ਦੇਸ਼ ਵਿਆਪੀ ਕੋਵਿਡ -19 ਟੀਕਾਕਰਣ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਦੀ ਪੁਸ਼ਟੀ ਕੀਤੀ ਹੈ। ਟੀਕਾ ਆਉਣ ਤੱਕ ਸਰਕਾਰ ਲਾਗਾਂ ਨੂੰ ਕੰਟਰੋਲ ਕਰਨ ਲਈ ਟੈਸਟਾਂ ਦੀ ਗਿਣਤੀ ਵਧਾਏਗੀ।

ਪਾਬੰਦੀਆਂ 5 ਨਵੰਬਰ ਤੋਂ 2 ਦਸੰਬਰ ਤੱਕ ਲਾਗੂ

31 ਅਕਤੂਬਰ ਨੂੰ, ਜਾਨਸਨ ਨੇ ਇੰਗਲੈਂਡ ਲਈ ਘਰ ਰਹਿਣ ਲਈ ਨਵੇਂ ਨਿਯਮਾਂ ਦੀ ਘੋਸ਼ਣਾ ਕੀਤੀ, ਇੰਗਲੈਂਡ ਵਿੱਚ 5 ਨਵੰਬਰ ਤੋਂ ਘੱਟੋ ਘੱਟ 2 ਦਸੰਬਰ ਤੱਕ ਪਾਬੰਦੀਆਂ ਲਾਗੂ ਰਹਿਣਗੀਆਂ।

ਨਵੇਂ ਕੇਸਾਂ ਵਿੱਚ ਗਿਰਾਵਟ

ਯੂਕੇ ਵਿੱਚ, ਪਿਛਲੇ ਸੱਤ ਦਿਨਾਂ ਵਿੱਚ ਕੋਵਿਡ -19 ਸੰਕਰਮਣ ਦੇ ਨਵੇਂ ਕੇਸਾਂ ਦੀ ਗਿਣਤੀ ਘੱਟ ਗਈ ਹੈ। ਪਿਛਲੇ ਹਫਤੇ ਦੇ ਮੁਕਾਬਲੇ ਇਸ ਹਫ਼ਤੇ ਵਿੱਚ 13.8% ਦੀ ਕਮੀ ਆਈ ਹੈ।

ABOUT THE AUTHOR

...view details