ਪੰਜਾਬ

punjab

ETV Bharat / international

ਵਿਸ਼ਵ 'ਚ ਕੋਰੋਨਾ : ਇਟਲੀ 'ਚ 1800 ਦੀ ਮੌਤ, 65 ਹਜ਼ਾਰ ਤੋਂ ਜ਼ਿਆਦਾ ਨੂੰ ਹਸਪਤਾਲਾਂ ਤੋਂ ਮਿਲੀ ਛੁੱਟੀ

ਚੀਨ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਪੂਰੀ ਦੁਨੀਆਂ ਵਿੱਚ ਤੇਜ਼ੀ ਨਾਲ ਫ਼ੈਲ ਰਿਹਾ ਹੈ। ਇਸ ਵਾਇਰਸ ਨਾਲ ਚੀਨ ਤੋਂ ਬਾਅਦ ਇਟਲੀ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਐਤਵਾਰ ਨੂੰ ਇਟਲੀ ਵਿੱਚ 368 ਲੋਕਾਂ ਦੀ ਮੌਤ ਹੋਈ, ਜਿਸ ਨਾਲ ਇਟਲੀ ਵਿੱਚ ਮਰਨ ਵਾਲਿਆਂ ਦੀ ਗਿਣਤੀ 1800 ਤੋਂ ਪਾਰ ਪਹੁੰਚ ਗਈ। ਪੂਰੀ ਦੁਨੀਆਂ ਵਿੱਚ ਕੋਰੋਨਾ ਵਾਇਰਸ ਦੇ ਲਗਭਗ 6 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਵਿਸ਼ਵੀ ਮਹਾਂਮਾਰੀ ਐਲਾਨਿਆ ਹੈ ਅਤੇ ਦੁਨੀਆਂ ਭਰ ਦੇ ਦੇਸ਼ ਇਸ ਨਾਲ ਨਿਪਟਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।

By

Published : Mar 16, 2020, 10:52 AM IST

italy reports 368 corona virus deaths in 24 hours
ਵਿਸ਼ਵ 'ਚ ਕੋਰੋਨਾ : ਇਟਲੀ 'ਚ 1800 ਦੀ ਮੌਤ, 65 ਹਜ਼ਾਰ ਤੋਂ ਜ਼ਿਆਦਾ ਨੂੰ ਹਸਪਤਾਲਾਂ ਤੋਂ ਛੁੱਟੀ

ਰੋਮ/ਬੀਜਿੰਗ : ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਲਗਭਗ 150 ਦੇਸ਼ਾਂ ਵਿੱਚ ਫ਼ੈਲ ਚੁੱਕਿਆ ਹੈ। ਇਸ ਨਾਲ ਗ੍ਰਸਤ 1,53,648 ਮਾਮਲੇ ਸਾਹਮਣੇ ਆਏ ਹਨ ਅਤੇ 5,746 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕੱਲੇ ਚੀਨ ਵਿੱਚ ਕੋਰੋਨਾ ਵਾਇਰਸ ਨਾਲ 3,213 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੂਰੀ ਦੁਨੀਆਂ ਵਿੱਚ ਕੋਰੋਨਾ ਵਾਇਰਸ ਨਾਲ ਚੀਨ ਤੋਂ ਬਾਅਦ ਇਟਲੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ।

ਚੀਨ ਵਿੱਚ ਕੋਰੋਨਾ ਵਾਇਰਸ ਤੋਂ ਸੰਕਰਮਣ ਮਾਮਲਿਆਂ ਵਿੱਚ ਭਾਰੀ ਕਮੀ ਆਈ ਹੈ। ਇਟਲੀ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਨਾਲ 368 ਲੋਕਾਂ ਦੀ ਮੌਤਾਂ ਹੋਈਆਂਸ, ਇਹ ਹੁਣ ਤੱਕ ਇੱਕ ਦਿਨ ਵਿੱਚ ਹੋਣ ਵਾਲੀਆਂ ਸਭ ਤੋਂ ਜ਼ਿਆਦਾ ਮੌਤਾਂ ਹਨ। ਇਟਲੀ ਵਿੱਚ ਇਸ ਵਾਇਰਸ ਦੇ ਸੰਕਰਮਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1809 ਹੋ ਗਈ ਹੈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਈਰਾਨ ਵਿੱਚ ਫਸੇ 234 ਭਾਰਤੀਆਂ ਦੀ ਵਤਨ ਵਾਪਸੀ

ਇਟਲੀ ਦੇ ਨਾਗਰਿਕ ਸੁਰੱਖਿਆ ਸੇਵਾ ਵੱਲੋਂ ਮੀਡਿਆ ਵਿੱਚ ਜਾਰੀ ਅੰਕੜਿਆਂ ਮੁਤਾਬਕ ਇਸ ਲਾਗ ਨਾਲ ਗ੍ਰਸਤ ਲੋਕਾਂ ਦੀ ਗਿਣਤੀ ਵੱਧ ਕੇ 24,747 ਹੋ ਗਈ ਹੈ। ਮਿਲਾਨ ਦੇ ਕੋਲ ਉੱਤਰੀ ਲੋਮਬਾਰਡੀ ਖੇਤਰ ਇਸ ਮਹਾਂਮਾਰੀ ਦਾ ਯੂਰਪੀ ਉਪ-ਕੇਂਦਰ ਰਿਹਾ ਹੈ ਜਿਥੇ ਅਧਿਕਾਰਕ ਤੌਰ ਉੱਤੇ 1,218 ਮੌਤਾਂ ਹੋਈਆਂ ਹਨ।

ਦੱਸ ਦਈਏ ਕਿ ਚੀਨ ਵਿੱਚ ਕੋਰੋਨਾ ਵਾਇਰਸ ਨਾਲ ਗ੍ਰਸਤ 67,479 ਲੋਕਾਂ ਨੂੰ ਇਲਾਜ਼ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ।

ABOUT THE AUTHOR

...view details