ਪੰਜਾਬ

punjab

By

Published : Mar 28, 2020, 5:23 PM IST

ETV Bharat / international

ਯੂਕੇ ਵਿੱਚ ਕੋਰੋਨਾ ਵਾਇਰਸ ਕਾਰਨ ਭਾਰਤੀ ਪਿਓ-ਧੀ ਦੀ ਮੌਤ!

ਯੂਕੇ ਵਿੱਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ 24 ਘੰਟੇ ਵਿੱਚ ਇੱਕ ਭਾਰਤੀ ਪਿਓ ਤੇ ਉਸ ਦੀ ਧੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਯੂਕੇ ਵਿੱਚ ਕੋਰੋਨਾ ਵਾਇਰਸ ਕਾਰਨ ਭਾਰਤੀ ਪਿਓ-ਧੀ ਦੀ ਮੌਤ!
ਫ਼ੋਟੋ

ਲੰਡਨ: ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਲੱਖਾਂ ਲੋਕ ਇਸ ਦੀ ਚਪੇਟ ਵਿੱਚ ਹਨ ਤੇ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਉੱਥੇ ਹੀ ਯੂਕੇ ਵਿੱਚ ਇੱਕ ਭਾਰਤੀ ਪਿਓ ਤੇ ਦੀ ਧੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਦਿ-ਸਨ ਦੀ ਰਿਪੋਰਟ ਮੁਤਾਬਕ 61 ਸਾਲਾ ਸੁਧੀਰ ਸ਼ਰਮਾ ਹੀਥਰੋ ਇਮੀਗ੍ਰੇਸ਼ਨ ਵਿੱਚ ਫਰੰਟਲਾਈਨ ਅਧਿਕਾਰੀ ਸੀ। ਉਨ੍ਹਾਂ ਦੀ ਬੁਧਵਾਰ ਨੂੰ ਮੌਤ ਹੋਈ ਹੈ, ਉਸ ਦੇ ਅਗਲੇ ਦਿਨ ਵੀਰਵਾਰ ਨੂੰ ਉਨ੍ਹਾਂ ਦੀ 33 ਸਾਲਾ ਧੀ ਪੂਜਾ ਵਰਮਾ ਦੀ ਵੀ ਇਸ ਵਾਇਰਸ ਕਾਰਨ ਮੌਤ ਹੋ ਗਈ। ਸੁਧੀਰ ਪੱਛਮੀ ਲੰਡਨ ਦੇ ਹਾਉਮਸਲੋ ਦੇ ਰਹਿਣ ਵਾਲੇ ਸਨ, ਅਜਿਹਾ ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਪਹਿਲਾਂ ਤੋਂ ਹੀ ਖ਼ਰਾਬ ਚੱਲ ਰਹੀ ਸੀ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਸੁਧੀਰ ਦੀ ਪਤਨੀ ਵੀ ਆਈਸੋਲੇਸ਼ਨ ਵਿੱਚ ਭਰਤੀ ਹੈ।

ABOUT THE AUTHOR

...view details