ਪੰਜਾਬ

punjab

ETV Bharat / international

ਬ੍ਰਿਟੇਨ 'ਚ ਭਾਰਤੀ ਡਾਕਟਰ ਜਤਿੰਦਰ ਰਾਠੌਰ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ - ਭਾਰਤੀ ਡਾਕਟਰ ਜਤਿੰਦਰ ਰਾਠੌਰ ਦਾ ਕੋਰੋਨਾ ਕਾਰਨ ਦੇਹਾਂਤ

ਕੋਰੋਨਾ ਵਾਇਰਸ ਕਾਰਨ ਬ੍ਰਿਟੇਨ ਵਿੱਚ ਭਾਰਤੀ ਡਾਕਟਰ ਜਤਿੰਦਰ ਕੁਮਾਰ ਰਾਠੌਰ ਦੀ ਮੌਤ ਹੋ ਗਈ ਹੈ। ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ ਵਧ ਕੇ 5,373 ਹੋ ਗਈ ਜਿਨ੍ਹਾਂ ਵਿਚੋਂ ਬਹੁਤੇ ਭਾਰਤੀ ਮੂਲ ਦੇ ਹਨ।

ਫ਼ੋਟੋ।
ਫ਼ੋਟੋ।

By

Published : Apr 7, 2020, 1:11 PM IST

ਲੰਡਨ: ਇੰਗਲੈਂਡ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾ ਵਾਇਰਸ ਕਾਰਨ ਬ੍ਰਿਟੇਨ ਵਿੱਚ ਭਾਰਤੀ ਡਾਕਟਰ ਜਤਿੰਦਰ ਕੁਮਾਰ ਰਾਠੌਰ ਦੀ ਮੌਤ ਹੋ ਗਈ ਹੈ। ਰਾਠੌਰ ਨੇ 1977 ਵਿੱਚ ਬੰਬੇ ਯੂਨੀਵਰਸਿਟੀ ਤੋਂ ਡਾਕਟਰੀ ਦੀ ਪੜ੍ਹਾਈ ਕੀਤੀ। ਬਾਅਦ ਵਿੱਚ ਉਹ ਯੂਕੇ ਚਲੇ ਗਏ ਅਤੇ ਸਾਲਾਂ ਲਈ ਨੈਸ਼ਨਲ ਹੈਲਥ ਸਰਵਿਸ (ਐਨਐਚਐਸ) ਵਿੱਚ ਕੰਮ ਕੀਤਾ।

ਕਾਰਡਿਫ ਅਤੇ ਵੈਲ ਯੂਨੀਵਰਸਿਟੀ ਹੈਲਥ ਬੋਰਡ ਨੇ ਕਿਹਾ, "ਸਾਨੂੰ ਤੁਹਾਨੂੰ ਇਹ ਦੱਸਦਿਆਂ ਬਹੁਤ ਦੁੱਖ ਹੋਇਆ ਹੈ ਕਿ ਯੂਨੀਵਰਸਿਟੀ ਆਫ਼ ਵੇਲਜ਼ ਦੇ ਕਾਰਡਿਓ-ਥੋਰੈਕਿਕ ਸਰਜਰੀ ਦੇ ਐਸੋਸੀਏਟ ਸਪੈਸ਼ਲਿਸਟ ਜਤਿੰਦਰ ਰਾਠੌਰ ਦਾ ਦੇਹਾਂਤ ਹੋ ਗਿਆ ਹੈ।”

ਭਾਰਤ ਦੇ ਯੋਗ ਡਾਕਟਰ ਐੱਨਐੱਚਐੱਸ ਦਾ ਦੂਜਾ ਸਭ ਤੋਂ ਵੱਡਾ ਸਮੂਹ ਹਨ, ਜਦਕਿ ਯੂਕੇ ਤੋਂ ਯੋਗਤਾ ਪ੍ਰਾਪਤ ਦੂਸਰੇ ਸਥਾਨ 'ਤੇ ਹੈ। ਬੋਰਡ ਨੇ ਕਿਹਾ, "ਕੋਵਿਡ-19 ਪੌਜ਼ੀਟਿਵ ਹੋਣ ਤੋਂ ਬਾਅਦ ਸਾਡੀ ਆਮ ਇੰਟੈਂਸਿਵ ਕੇਅਰ ਯੂਨਿਟ ਵਿੱਚ ਮੌਤ ਹੋ ਗਈ।" ਜਤਿੰਦਰ ਸਿੰਘ ਨੇ 1990 ਦੇ ਦਹਾਕੇ ਦੇ ਅੱਧ ਤੋਂ ਕਾਰਡੀਓ-ਥੋਰਸਿਕ ਸਰਜਰੀ ਵਿਭਾਗ ਵਿੱਚ ਕੰਮ ਕੀਤਾ ਅਤੇ ਵਿਦੇਸ਼ ਵਿੱਚ ਥੋੜੇ ਸਮੇਂ ਬਾਅਦ 2006 ਵਿੱਚ ਯੂਐਚਡਬਲਯੂ ਵਿੱਚ ਪਰਤ ਆਏ।"

ਬੋਰਡ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, "ਉਹ ਇੱਕ ਸਮਰਪਿਤ ਸਰਜਨ ਸੀ ਜਿਸਨੇ ਆਪਣੇ ਮਰੀਜ਼ਾਂ ਦੀ ਕਾਫੀ ਪਰਵਾਹ ਕੀਤੀ।" ਕੰਮ ਕਰਨ ਦੀ ਉਸਦੀ ਵਚਨਬੱਧਤਾ ਮਿਸਾਲ ਯੋਗ ਸੀ।"

ਦੱਸ ਦਈਏ ਕਿ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ ਵਧ ਕੇ 5,373 ਹੋ ਗਈ ਜਿਨ੍ਹਾਂ ਵਿਚੋਂ ਬਹੁਤੇ ਭਾਰਤੀ ਮੂਲ ਦੇ ਹਨ।

ABOUT THE AUTHOR

...view details