ਲੰਡਨ: ਡਰਬੀ ਦੇ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਵਿੱਚ ਸੋਮਵਾਰ ਨੂੰ ਇੱਕ ਅਣਪਛਾਤੇ ਵੱਲੋਂ ਤੋੜਭੰਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸਵੇਰੇ ਕਰੀਬ 6 ਵਜੇ ਦੀ ਹੈ।
ਡਰਬੀ ਸਥਿਤ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ 'ਚ ਤੋੜਭੰਨ ਗੁਰਦੁਆਰੇ ਵਿੱਚ ਲੱਗੇ ਸੀਸੀਟੀਵੀ ਦੀ ਫੂਟੇਜ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਨੌਜਵਾਨ ਫਰੰਟ ਐਂਟਰੈਂਸ ਤੋਂ ਦਾਖ਼ਲ ਹੁੰਦਾ ਹੈ ਅਤੇ ਦਰਵਾਜ਼ਿਆਂ ਦੀ ਤੋੜ ਭੰਨ ਕਰ ਰਿਹਾ ਹੈ। ਘਟਨਾ ਵਿੱਚ ਕਿਸੇ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਡਰਬੀ ਸਥਿਤ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ 'ਚ ਤੋੜਭੰਨ ਗੁਰਦੁਆਰਾ ਪ੍ਰਬੰਧਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਸਿੱਖਾਂ ਵਿਰੁੱਧ ਇਸ ਤਰ੍ਹਾਂ ਦੇ ਨਫ਼ਰਤ ਭਰੇ ਅਪਰਾਧ ਕਦੇ ਵੀ ਸਾਡੀ ਸੇਵਾ ਅਤੇ ਸਿਮਰਨ ਦੀ ਭਾਵਨਾ ਨੂੰ ਨਹੀਂ ਰੋਕ ਸਕਦੇ। ਸਾਰੇ ਸੇਵਾਦਾਰਾਂ ਅਤੇ ਵਲੰਟੀਅਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।
ਦੱਸਣਯੋਗ ਹੈ ਕਿ ਲੌਕਡਾਊਨ ਦੌਰਾਨ ਗੁਰੂ ਅਰਜਨ ਦੇਵ ਗੁਰਦੁਆਰੇ ਤੋਂ ਰੋਜ਼ਾਨਾ 500 ਦੇ ਕਰੀਬ ਲੋਕਾਂ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ।