ਨਵੀਂ ਦਿੱਲੀ: ਬ੍ਰਿਟੇਨ ਜਾ ਰਹੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ ਹੈ। ਬ੍ਰਿਟੇਨ ਸਰਕਾਰ ਨੇ ਬੁੱਧਵਾਰ ਨੂੰ ਕੌਮਾਂਤਰੀ ਵਿਦਿਆਰਥੀਆਂ ਲਈ ਪੜ੍ਹਾਈ ਤੋਂ ਬਾਅਦ 2 ਸਾਲਾਂ ਤੱਕ ਦਾ ਵਰਕ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ। ਹੁਣ ਵਿਦਿਅਰਥੀ ਆਪਣੀ ਪੜ੍ਹਾਈ ਤੋਂ ਬਾਅਦ 2 ਸਾਲ ਤੱਕ ਬ੍ਰਿਟੇਨ 'ਚ ਕੰਮ ਕਰ ਸਕਦੇ ਹਨ।
ਬ੍ਰਿਟੇਨ ਜਾਣ ਵਾਲੇ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ, ਜ਼ਰੂਰ ਪੜ੍ਹੋ - ਬ੍ਰਿਟੇਨ ਸਰਕਾਰ
ਬ੍ਰਿਟੇਨ ਜਾ ਰਹੇ ਭਾਰਤੀ ਵਿਦਿਆਰਥੀ ਹੁਣ ਪੜ੍ਹਾਈ ਤੋਂ ਬਾਅਦ ਪੂਰੀ ਆਜ਼ਾਦੀ ਨਾਲ ਆਪਣੀ ਯੋਗਤਾ ਦੇ ਮੁਤਾਬਕ ਕੰਮ ਲੱਭ ਸਕਦੇ ਹਨ। ਬ੍ਰਿਟੇਨ ਸਰਕਾਰ ਨੇ ਵਿਦਿਆਰਥੀ ਦੀ ਪੜ੍ਹਾਈ ਤੋਂ ਬਾਅਦ 2 ਸਾਲਾਂ ਤੱਕ ਦਾ ਵਰਕ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ।
ਬ੍ਰਿਟੇਨ ਸਰਕਾਰ ਦੀ ਇਹ ਯੋਜਨਾ ਸਾਰੇ ਕੌਮਾਂਤਰੀ ਵਿਦਿਆਰਥੀਆਂ ਲਈ ਲਾਗੂ ਹੋਵੇਗੀ। ਇਸ ਯੋਜਨਾ ਦਾ ਮਕਸਦ ਪ੍ਰਤਿਭਾਸ਼ਾਲੀ ਕੌਮਾਂਤਰੀ ਵਿਦਿਆਰਥੀਆਂ ਨੂੰ ਵੱਧ ਮੌਕੇ ਮੁਹੱਈਆ ਕਰਵਾਉਣਾ ਹੈ। ਵਿਦਿਅਰਥੀ ਪੜ੍ਹਾਈ ਤੋਂ ਬਾਅਦ ਅਪਣੀ ਯੋਗਤਾ ਦੇ ਮੁਤਾਬਕ ਪੂਰੀ ਆਜ਼ਾਦੀ ਨਾਲ ਕੰਮ ਦੀ ਭਾਲ ਕਰ ਸਕਦੇ ਹਨ।
ਬ੍ਰਿਟੇਨ ਸਰਕਾਰ ਦੀ ਇਸ ਯੋਜਨਾ ਦਾ ਸਭ ਤੋਂ ਵੱਧ ਲਾਭ ਭਾਰਤੀ ਵਿਦਿਅਰਥੀਆਂ ਨੂੰ ਹੋਵੇਗਾ ਕਿਉਂਕਿ ਯੂਰੋਪ ਤੋਂ ਇਲਾਵਾ ਹੋਰ ਦੇਸ਼ਾਂ ’ਚ ਕੌਮਾਂਤਰੀ ਵਿਦਿਆਰਥੀਆਂ ਵਿੱਚੋਂ ਸਭ ਤੋਂ ਵੱਧ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੀ ਹੁੰਦੀ ਹੈ। ਦੱਸਣਯੋਗ ਹੈ ਕਿ ਬ੍ਰਿਟੇਨ 'ਚ ਜੂਨ 2019 ’ਚ ਖ਼ਤਮ ਹੋਏ ਇੱਕ ਸਾਲ ਦੌਰਾਨ ਉੱਚ ਸਿੱਖਿਆ ਹਾਸਲ ਕਰਨ ਵਾਲੇ 22,000 ਵਿਦਿਆਰਥੀ ਹਨ, ਜਿਨ੍ਹਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 42 ਫ਼ੀਸਦੀ ਵੱਧੀ ਹੈ।