ਪੰਜਾਬ

punjab

ETV Bharat / international

ਵਿਸ਼ਵ ਨੇਤਾਵਾਂ ਨੇ ਅੰਤਰ ਰਾਸ਼ਟਰੀ ਮਹਾਂਮਾਰੀ ਸਮਝੌਤੇ ਦਾ ਐਲਾਨ ਕੀਤਾ - ਸੰਯੁਕਤ ਰਾਸ਼ਟਰ ਸਿਹਤ ਏਜੰਸੀ

ਦੁਨੀਆਂ ਭਰ ਦੀ 20 ਤੋਂ ਜ਼ਿਆਦਾ ਸਰਕਾਰਾਂ,ਅੰਤਰ ਰਾਸ਼ਟਰੀ ਏਜੰਸੀਆਂ ਦੇ ਮੁੱਖੀਆਂ ਨੇ ਮਹਾਂਮਾਰੀ ਨਾਲ ਨਿਪਟਣ ਦੀਆਂ ਤਿਆਰੀਆਂ ਦੇ ਲਈ ਅੰਤਰ ਰਾਸ਼ਟਰੀ ਸਮਝੌਤਾ ਕਰਨ ਦਾ ਐਲਾਨ ਕੀਤਾ। ਨੇਤਾਵਾਂ ਨੇ ਕਿਹਾ ਹੈ ਕਿ ਇਸ ਨਾਲ ਆਉਣ ਵਾਲੀਆਂ ਪੀੜੀਆਂ ਦੀ ਸੁਰੱਖਿਆ ਹੋ ਸਕਦੀ ਹੈ।

ਅੰਤਰ ਰਾਸ਼ਟਰੀ ਸਮਝੌਤਾ ਕਰਨ ਦਾ ਐਲਾਨ
ਦੁਨੀਆਂ ਭਰ ਦੀ 20 ਤੋਂ ਜ਼ਿਆਦਾ ਸਰਕਾਰਾਂ

By

Published : Apr 1, 2021, 4:57 PM IST

ਲੰਡਨ-ਵਿਸ਼ਵ ਦੀ ਕਰੀਬ 20 ਤੋਂ ਜ਼ਿਆਦਾ ਸਰਕਾਰਾਂ ਅੰਤਰ-ਰਾਸ਼ਟਰੀ ਏਜੰਸੀਆਂ ਦੇ ਮੁੱਖੀਆਂ ਨੇ ਮਾਹਾਮਾਰੀ ਨਾਲ ਨਿਪਟਣ ਦੀਆਂ ਤਿਆਰੀਆਂ ਦੇ ਲਈ ਅੰਤਰ-ਰਾਸ਼ਟਰੀ ਸਮਝੌਤਾ ਕਰਨ ਦਾ ਐਲਾਨ ਕੀਤਾ। ਨੇਤਾਵਾਂ ਦਾ ਕਹਿਣਾ ਹੈ ਕਿ ਇਸ ਨਾਲ ਆਉਣ ਵਾਲੀਆਂ ਪੀੜੀਆਂ ਦੀ ਸੁਰੱਖਿਆ ਹੋਵੇਗੀ।

ਹਾਲਾਕਿ, ਅਜੇ ਵੀ ਕੁਝ ਪ੍ਰਸ਼ਨ ਬਾਕੀ ਹਨ ਜਿਨ੍ਹਾਂ ਦਾ ਜਵਾਬ ਦੇਣਾ ਬਾਕੀ ਹੈ, ਜਿਵੇਂ ਕਿ ਅਜਿਹਾ ਸਮਝੌਤਾ ਅਸਲ ਵਿੱਚ ਦੇਸ਼ਾਂ ਨੂੰ ਵਧੇਰੇ ਤਾਲਮੇਲ ਕਰਨ ਲਈ ਮਜਬੂਰ ਕਰੇਗਾ.

ਵਿਸ਼ਵ ਸਿਹਤ ਸੰਗਠਨ ਦੇ ਮਹਾਨਿਰਦੇਸ਼ਕ ਟੋਡ੍ਰੋਸ ਅਦਨੋਮ ਗੇਬ੍ਰੇਸਸ,ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾੱਨਸਨ, ਇਟਲੀ ਦੇ ਮਾਰਿਓ ਦਰਾਘੀ,ਰਵਾਂਡਾ ਦੇ ਪਾੱਲ ਕਾਗੇਮ ਨੇ ਨਵੀਂ ਸਮੂਹਿਕ ਪ੍ਰਤੀਬੁੱਧਤਾ ਦਾ ਐਲਾਨ ਕੀਤਾ ਤਾਂ ਕਿ ਵਿਸ਼ਵ ਦੀ ਮਾਹਾਮਾਰੀ ਤਿਆਰੀ ਅਤੇ ਪ੍ਰਤੀਕਿਰਿਆ ਨੂੰ ਬਹਾਲ ਕੀਤਾ ਜਾ ਸਕੇ ਤਾਂ ਜੋ ਸੰਯੁਕਤ ਰਾਸ਼ਟਰ ਸਿਹਤ ਏਜੰਸੀ ਦੇ ਸੰਵਿਧਾਨ ਦੇ ਮੂਲ ਵਿੱਚ ਨਿਯਿਤ ਹੈ। ਮੰਗਲਵਾਰ ਨੂੰ ਪ੍ਰਕਾਸ਼ਿਤ ਲੇਖ਼ ਵਿੱਚ ਕਿਹਾ ,ਅਸੀਂ ਇਸ ਗੱਲ ਨੂੰ ਲੈ ਕੇ ਸਹਿਮਤ ਹੈ ਕਿ ਦੇਸ਼ ਅਤੇ ਅੰਤਰ-ਰਾਸ਼ਟਰੀ ਸੰਸਥਾਨਾਂ ਦੇ ਨੇਤਾਵਾਂ ਦੇ ਤੋਰ ਤੇ ਇਹ ਸੁਨਿਸਚਿਤ ਕਰਨ ਦੀ ਸਾਡੀ ਜ਼ਿੰਮੇਵਾਰੀ ਹੈ ਕਿ ਕੋਵਿਡ-19 ਮਾਹਾਮਾਰੀ ਤੋਂ ਦੁਨੀਆਂ ਸਿੱਖਿਆ ਲਏ।

ABOUT THE AUTHOR

...view details