ਬਰਲਿਨ: ਜਰਮਨ ਬੁੰਡੇਸਟੈਗ (ਸੰਸਦ) ਨੂੰ ਸੰਬੋਧਨ ਕਰਦਿਆਂ ਚਾਂਸਲਰ ਐਂਜੇਲਾ ਮਰਕੇਲ ਨੇ ਕਿਹਾ ਹੈ ਕਿ ਜਰਮਨੀ ਨੇ ਜਨਤਕ ਜੀਵਨ ਨਾਲ ਸਬੰਧਤ ਗਤੀਵਿਧੀਆਂ ਨੂੰ ਢੁੱਕਵੇਂ ਜਾਂ ਯੋਜਨਾਬੱਧ ਢੰਗ ਨਾਲ ਦੂਜੀ ਲਹਿਰ ਅਤੇ ਵੱਖ ਵੱਖ ਵਿਗਿਆਨੀਆਂ ਦੀਆਂ ਚੇਤਾਵਨੀਆਂ ਦੇ ਬਾਵਜੂਦ ਨਹੀਂ ਰੋਕਿਆ ਗਿਆ।
ਨਿਊਜ਼ ਏਜੰਸੀ ਸਿਨਹੂਆ ਮੁਤਾਬਕ, ਪਿਛਲੀਆਂ ਗਰਮੀਆਂ ਵਿੱਚ ਜਰਮਨੀ ਵਿੱਚ ਕੋਵਿਡ -19 ਸਥਿਤੀ ਵਿੱਚ ਢਿੱਲ ਦੇਣ ਤੋਂ ਬਾਅਦ, ਪਤਝੜ ਵਿੱਚ ਮੁੜ ਵਾਇਰਸ ਪੀੜਤਾਂ ਦੀ ਗਿਣਤੀ ਵੱਧ ਗਈ, ਜਦੋਂ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੇ ਦਸਤਕ ਦੇ ਦਿੱਤੀ।
ਮਾਰਕੇਲ ਨੇ ਮੰਨਿਆ ਕਿ, "ਅਸੀਂ ਉਸ ਸਮੇਂ ਸਾਵਧਾਨ ਨਹੀਂ ਸੀ ਅਤੇ ਤੇਜ਼ੀ ਨਾਲ ਕੋਈ ਕਦਮ ਨਹੀਂ ਚੁੱਕਿਆ ਗਿਆ ਸੀ।" ਮਹਾਂਮਾਰੀ ਫੈਲਣ ਤੋਂ ਬਾਅਦ, ਹੁਣ ਤੱਕ ਜਰਮਨੀ ਵਿੱਚ ਅਧਿਕਾਰਤ ਤੌਰ 'ਤੇ 2, 321, 225 ਕੇਸ ਦਰਜ ਕੀਤੇ ਗਏ ਹਨ, ਜਦਕਿ ਮਰਨ ਵਾਲਿਆਂ ਦੀ ਗਿਣਤੀ 63,858 ਹੈ।
ਬੁੱਧਵਾਰ ਨੂੰ, ਮਾਰਕੇਲ ਅਤੇ ਸੰਘੀ ਰਾਜਾਂ ਦੇ ਨੇਤਾਵਾਂ ਨੇ ਲਾਕਡਾਊਨ ਨੂੰ ਹੋਰ ਤਿੰਨ ਹਫ਼ਤਿਆਂ ਲਈ ਘੱਟੋ ਘੱਟ 7 ਮਾਰਚ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।
ਸਰਕਾਰ ਦੇ ਅਨੁਸਾਰ, ਵਾਇਰਸ ਦੇ ਨਵੇਂ ਪਰਿਵਰਤਨ ਦੇ ਖਤਰੇ ਕਾਰਨ, ਮੌਜੂਦਾ ਪ੍ਰਤਿਬੰਧਿਤ ਉਪਾਵਾਂ ਵਿੱਚ ਢਿੱਲ, ਜਿਵੇਂ ਕਿ ਪ੍ਰਚੂਨ ਸੇਵਾਵਾਂ ਦੁਬਾਰਾ ਖੋਲ੍ਹਣਾ, ਸਿਰਫ਼ ਉਦੋਂ ਹੀ ਹੋਵੇਗਾ, ਜਦੋਂ 7 ਦਿਨਾਂ ਦੀ ਘਟਨਾ ਦੀ ਦਰ ਨਿਰਧਾਰਤ 35 ਉੱਤੇ ਸਥਿਰ ਹੋਵੇ। ਇਸ ਤੋਂ ਪਹਿਲਾਂ, ਬੈਂਚਮਾਰਕ ਦਾ ਅੰਕੜਾ 50 ਸੀ।