ਚੰਡੀਗੜ੍ਹ : ਸਿੱਖਾਂ ਨੂੰ ਜਿੱਥੇ ਕੈਨੇਡਾ, ਆਸਟ੍ਰੇਲੀਆ, ਪਾਕਿਸਤਾਨ, ਇੰਗਲੈਂਡ ਅਤੇ ਅਮਰੀਕਾ ਵਰਗੇ ਮੁਲਕਾਂ ਵਿੱਚ ਦੋ-ਪਹੀਆਂ ਵੇਲੇ ਹੈਲਮਟ ਪਾਉਣ ਤੋਂ ਛੋਟ ਦਿੱਤੀ ਗਈ ਹੈ ਪਰ ਇਸੇ ਦੇ ਉਲਟ ਯੂਰਪੀ ਮੁਲਕ ਜਰਮਨ ਦੀ ਸਰਕਾਰ ਨੇ ਸਿੱਖਾਂ ਨੂੰ ਹੈਲਮਟ ਪਾਉਣ ਦੇ ਹੁਕਮ ਦਿੱਤੇ ਹਨ।
ਜਾਣਕਾਰੀ ਮੁਤਾਬਕ ਜਰਮਨ ਦੇ ਲਾਇਪਜਿੰਗ ਸ਼ਹਿਰ ਦੀ ਇੱਕ ਪ੍ਰਸ਼ਾਸਨਿਕ ਅਦਾਲਤ ਨੇ 4 ਜੁਲਾਈ ਨੂੰ ਸਿੱਖਾਂ ਨੂੰ ਦੋ-ਪਹੀਆਂ ਵਾਹਨਾਂ ਨੂੰ ਚਲਾਉਣ ਵੇਲੇ ਸਿਰ 'ਤੇ ਹੈਲਮਟ ਪਾਉਣ ਦਾ ਫ਼ੈਸਲਾ ਸੁਣਾਇਆ ਹੈ।
ਅਦਾਲਤ ਨੇ ਹੁਕਮ ਦਿੱਤੇ ਹਨ ਕਿ ਦੋ ਪਹੀਆ ਵਾਹਨ ਚਲਾਉਣ ਵਾਲੇ ਪੱਗੜੀਧਾਰੀ ਸਿੱਖਾਂ ਨੂੰ ਹੈਲਮਟ ਪਾਉਣਾ ਜਰੂਰੀ ਹੈ। 2013 ਵਿੱਚ ਇੱਕ ਸਿੱਖ ਨੂੰ ਹੈਲਮਟ ਤੋਂ ਬਿਨ੍ਹਾਂ ਪੱਗੜੀ ਬੰਨ੍ਹ ਕੇ ਮੋਟਰ ਸਾਈਕਲ ਜਾਂ ਸਕੂਟਰ ਚਲਾਉਣ ਦੀ ਇਜਾਜ਼ਤ ਦੇਣ ਤੋਂ ਮਨਾਹੀ ਕੀਤੀ ਸੀ।