ਪੰਜਾਬ

punjab

ETV Bharat / international

ਲੰਡਨ ਕੋਰਟ ਵੱਲੋਂ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਰਾਹਤ - ਲੰਡਨ ਦੀ ਹਾਈ ਕੋਰਟ

ਲੰਡਨ ਦੀ ਹਾਈ ਕੋਰਟ ਨੇ ਭਾਰਤ ਤੋਂ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਰਾਹਤ ਦਿੰਦਿਆਂ ਐਸਬੀਆਈ ਦੀ ਅਗਵਾਈ ਵਾਲੇ 12 ਭਾਰਤੀ ਬੈਂਕਾਂ ਦੇ ਸਮੂਹ ਦੀ ਪਟੀਸ਼ਨ ‘ਤੇ ਸੁਣਵਾਈ ਰੱਦ ਕਰ ਦਿੱਤੀ ਹੈ।

ਵਿਜੇ ਮਾਲਿਆ
ਵਿਜੇ ਮਾਲਿਆ

By

Published : Apr 10, 2020, 1:42 PM IST

ਲੰਡਨ: ਲੰਡਨ ਦੀ ਹਾਈ ਕੋਰਟ ਨੇ ਭਾਰਤ ਤੋਂ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਰਾਹਤ ਦਿੰਦਿਆਂ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਦੀ ਅਗਵਾਈ ਵਾਲੇ 12 ਭਾਰਤੀ ਬੈਂਕਾਂ ਦੇ ਸਮੂਹ ਦੀ ਪਟੀਸ਼ਨ ‘ਤੇ ਸੁਣਵਾਈ ਰੱਦ ਕਰ ਦਿੱਤੀ ਹੈ।

ਪਟੀਸ਼ਨ ਵਿੱਚ ਬੈਂਕਾਂ ਨੇ ਅਦਾਲਤ ਤੋਂ ਮਾਲਿਆ ਨੂੰ ਦੀਵਾਲੀਆ ਕਰਾਰ ਦੇਣ ਦੀ ਮੰਗ ਕੀਤੀ ਸੀ ਤਾਂ ਜੋ ਉਸ ਕੋਲੋਂ ਤਕਰਬੀਨ 9,920 ਕਰੋੜ ਰੁਪਏ ਲੋਨ ਦੀ ਕੀਮਤ ਵਸੂਲੀ ਜਾ ਸਕੇ। ਅਦਾਲਤ ਨੇ ਕਿਹਾ ਕਿ ਮਾਲਿਆ ਨੂੰ ਘੱਟੋ-ਘੱਟ 6 ਮਹੀਨੇ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ।

ਚੀਫ਼ ਇਨਸੌਲਵੈਂਸੀ ਅਤੇ ਕੰਪਨੀਜ਼ ਕੋਰਟ ਜੱਜ ਮਾਈਕ ਬ੍ਰਿਗਸ ਨੇ ਵੀਰਵਾਰ ਨੂੰ ਮਾਲਿਆ ਨੂੰ ਰਾਹਤ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਭਾਰਤ ਦੀ ਸੁਪਰੀਮ ਕੋਰਟ ਵਿੱਚ ਉਸ ਦੀਆਂ ਪਟੀਸ਼ਨਾਂ ਅਤੇ ਕਰਨਾਟਕ ਹਾਈ ਕੋਰਟ ਦੇ ਸਾਹਮਣੇ ਸਮਝੌਤੇ ਦੇ ਉਸ ਦੇ ਪ੍ਰਸਤਾਵ ਦਾ ਨਿਪਟਾਰਾ ਨਹੀਂ ਹੋ ਜਾਂਦਾ ਉਦੋਂ ਤੱਕ ਉਸ ਨੂੰ ਸਮਾਂ ਦਿੱਤਾ ਜਾਣਾ ਚਾਹੀਦਾ ਹੈ।

ABOUT THE AUTHOR

...view details