ਪੰਜਾਬ

punjab

ETV Bharat / international

ਫਰਾਂਸ: ਅਧਿਆਪਕ ਦਾ ਸਿਰ ਕਲਮ ਕਰਨ ਦੇ ਮਾਮਲੇ 'ਚ 9 ਗ੍ਰਿਫ਼ਤਾਰ

ਪੁਲਿਸ ਅਨੁਸਾਰ ਇੱਕ ਇਤਿਹਾਸ ਅਧਿਆਪਕ ਜਿਸ ਨੇ ਕਲਾਸ ਵਿੱਚ ਪੈਗੰਬਰ ਮੁਹੰਮਦ ਦਾ ਕੈਰੀਕੇਚਰ ਦਿਖਾਇਆ ਸੀ, ਦਾ ਸ਼ੁੱਕਰਵਾਰ ਨੂੰ ਸਿਰ ਕਲਮ ਕਰ ਕੇ ਕਤਲ ਕਰ ਦਿੱਤਾ ਗਿਆ। ਬਾਅਦ ਵਿੱਚ ਪੁਲਿਸ ਨੇ ਹਮਲਾਵਰ ਨੂੰ ਮਾਰ ਦਿੱਤਾ ਸੀ। ਇਸੇ ਮਾਮਲੇ ਵਿੱਚ ਪੁਲਿਸ ਨੇ ਨੌਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

France: Nine arrested in teacher's beheading case
ਫਰਾਂਸ: ਅਧਿਆਪਕ ਦਾ ਸਿਰ ਕਮਲ ਕਰਨ ਦੇ ਮਾਮਲੇ 'ਚ ਪੁਲਿਸ ਨੇ ਨੌਂ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

By

Published : Oct 18, 2020, 1:55 PM IST

ਪੈਰਿਸ: ਪੁਲਿਸ ਅਤੇ ਇਸਤਗਾਸਾ ਅਨੁਸਾਰ ਇੱਕ ਇਤਿਹਾਸ ਅਧਿਆਪਕ ਜਿਸ ਨੇ ਕਲਾਸ ਵਿੱਚ ਪੈਗੰਬਰ ਮੁਹੰਮਦ ਦਾ ਕੈਰੀਕੇਚਰ ਦਿਖਾਇਆ ਸੀ, ਦਾ ਸ਼ੁੱਕਰਵਾਰ ਨੂੰ ਸਿਰ ਕਲਮ ਕਰ ਕੇ ਕਤਲ ਕਰ ਦਿੱਤਾ ਗਿਆ। ਬਾਅਦ ਵਿੱਚ ਪੁਲਿਸ ਨੇ ਹਮਲਾਵਰ ਨੂੰ ਮਾਰ ਦਿੱਤਾ ਸੀ। ਇਸੇ ਮਾਮਲੇ ਵਿੱਚ ਪੁਲਿਸ ਨੇ ਨੌਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਫਰਾਂਸ ਦੇ ਅੱਤਵਾਦ ਵਿਰੋਧੀ ਵਕੀਲ ਨੇ ਕਿਹਾ ਕਿ ਉਹ ਹਮਲੇ ਦੀ ਜਾਂਚ ਕਰ ਰਹੇ ਹਨ ਜੋ ਪੈਰਿਸ ਦੇ ਬਾਹਰਵਾਰ ਸ਼ਾਮ 5 ਵਜੇ (1500 ਜੀ.ਐਮ.ਟੀ.) ਫਰਾਂਸ ਦੇ ਉਪਨਗਰ ਕਨਫਲੈਂਸ ਸੇਂਟ-ਹੋਨੋਰਿਨ ਦੇ ਇੱਕ ਸਕੂਲ ਨੇੜੇ ਹੋਇਆ ਸੀ।

ਫਰਾਂਸ ਦੇ ਰਾਸ਼ਟਰਪਤੀ ਨੇ ਇਮੈਨੁਏਲ ਮੈਕ੍ਰੋਨ ਨੇ ਇਸ ਘਟਨਾ ਨੂੰ ਇੱਕ ਇਸਲਾਮਿਕ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ।

ਨਿਆਂਇਕ ਸੂਤਰਾਂ ਦੇ ਮੁਤਾਬਕ ਦੇ ਸਕੂਲ 'ਚ ਇੱਕ ਬੱਚੇ ਦੇ ਮਾਤਾ-ਪਿਤਾ, ਮੁਲਜ਼ਮ ਦੇ ਦੋਸਤਾਂ ਸਮੇਤ ਪੰਜ ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸੂਤਰਾਂ ਅਨੁਸਾਰ ਮਾਤਾ-ਪਿਤਾ ਨੇ ਕਾਰਟੂਨ ਵਿਖਾਏ ਜਾਣ ਦੇ ਅਧਿਆਪਕ ਦੇ ਫੈਸਲੇ 'ਤੇ ਅਸਹਿਮਤੀ ਜਤਾਈ ਸੀ।

ਇੱਕ ਪੁਲਿਸ ਸੂਤਰ ਦੇ ਅਨੁਸਾਰ, ਪੀੜਤ ਇੱਕ 47 ਸਾਲਾਂ ਇਤਿਹਾਸ ਅਧਿਆਪਕ ਸੈਮੁਅਲ ਪੈਟੀ ਸੀ ਜਿਸ ਨੇ ਹਾਲ ਹੀ ਕਲਾਸ ਵਿੱਚ ਨਬੀ ਮੁਹੰਮਦ ਬਾਰੇ ਚਰਚਾ ਕੀਤੀ ਸੀ। ਸਰਕਾਰੀ ਵਕੀਲਾਂ ਨੇ ਕਿਹਾ ਕਿ ਉਹ ਇਸ ਘਟਨਾ ਨੂੰ “ਅੱਤਵਾਦੀ ਸੰਗਠਨ ਨਾਲ ਜੁੜੇ ਕਤਲ” ਅਤੇ “ਅੱਤਵਾਦੀਆਂ ਨਾਲ ਅਪਰਾਧਿਕ ਸਬੰਧ” ਮੰਨਦੇ ਹਨ।

ABOUT THE AUTHOR

...view details