ਕੈਨਬਰਾ: ਬੀਤੇ ਦਿਨ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਨੇੜੇ ਕੁਈਨ ਬੀਆਨ ਦੇ ਓਕਸ ਐਸਟੇਟ ਰੋਡ ਉੱਤੇ ਇੱਕ ਚੱਲਦੀ ਕਾਰ ਨੂੰ ਅੱਗ ਲੱਗ ਗਈ।
ਕੈਨਬਰਾ ਵਿੱਚ ਚੱਲਦੀ ਕਾਰ ਨੂੰ ਲੱਗੀ ਅੱਗ - fire in moving car at Canberra
ਕੈਨਬਰਾ ਨੇੜੇ ਕੁਈਨ ਬੀਆਨ ਦੇ ਓਕਸ ਐਸਟੇਟ ਰੋਡ ਉੱਤੇ ਇੱਕ ਚੱਲਦੀ ਕਾਰ ਨੂੰ ਅੱਗ ਲੱਗ ਗਈ। ਕਾਰ ਚਾਲਕ ਸੁਰੱਖਿਅਤ ਹੈ ਪਰ ਕਾਰ ਦਾ ਵਧੇਰੇ ਹਿੱਸਾ ਸੜ ਕੇ ਸੁਆਹ ਹੋ ਗਿਆ ਹੈ।
ਫ਼ੋਟੋ।
ਵੇਖੋ ਵੀਡੀਓ
ਕਾਰ ਦੇ ਡਰਾਇਵਰ ਨੇ ਅੱਗ ਲੱਗਣ ਤੋਂ ਬਾਅਦ ਕਾਰ ਸੜਕ ਕਿਨਾਰੇ ਰੋਕ ਲਈ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ਼ ਗਿਆ। ਕਾਰ ਚਾਲਕ ਸੁਰੱਖਿਅਤ ਹੈ ਜਦ ਕਿ ਕਾਰ ਦਾ ਵਧੇਰੇ ਹਿੱਸਾ 10-15 ਮਿੰਟਾਂ ਵਿੱਚ ਸੜ ਕੇ ਸੁਆਹ ਹੋ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅੱਗ ਉੱਤੇ ਕਾਬੂ ਪਾ ਲਿਆ ਹੈ ਤਾਂ ਜੋ ਅੱਗ ਘਾਹ ਵੱਲ ਨਾ ਵਧ ਸਕੇ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਮੁਤਾਬਕ ਤਫਤੀਸ਼ ਤੋਂ ਬਾਅਦ ਹੀ ਅੱਗ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ।