ਨਵੀਂ ਦਿੱਲੀ: ਫਿਨਲੈਂਡ ਦੀ ਨਵੀਂ ਪ੍ਰਧਾਨ ਮੰਤਰੀ ਸਨਾ ਮਰੀਨ ਨੇ ਇੱਕ ਅਜਿਹਾ ਕਾਨੂੰਨ ਪੇਸ਼ ਕੀਤਾ ਹੈ, ਜਿਸ ਦੇ ਬਾਅਦ ਦੇਸ਼ ਦੇ ਲੋਕਾਂ ਨੂੰ ਹਫ਼ਤੇ ਵਿੱਚ ਸਿਰਫ਼ 4 ਦਿਨ 6 ਘੰਟਿਆਂ ਲਈ ਕੰਮ ਕਰਨਾ ਪਵੇਗਾ। ਇਸ ਦੇ ਨਾਲ ਹੀ ਲੋਕਾਂ ਨੂੰ 3 ਦਿਨ ਦੀ ਛੁੱਟੀ ਵੀ ਮਿਲੇਗੀ। ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਸਨਾ ਮਰੀਨ ਨੇ ਕਿਹਾ ਕਿ ਅਜਿਹਾ ਕਰਨ ਨਾਲ ਲੋਕ ਆਪਣੇ ਪਰਿਵਾਰ ਨਾਲ ਜ਼ਿਆਦਾ ਵਕਤ ਗ਼ੁਜ਼ਾਰ ਸਕਣਗੇ। ਇਸ ਪਿੱਛੇ ਸਨਾ ਮਰੀਨ ਦਾ ਤਰਕ ਹੈ ਕਿ ਇੰਝ ਕਰਨ ਨਾਲ ਲੋਕਾਂ ਨੂੰ ਆਪਣੇ ਪਰਿਵਾਰ, ਚਾਹੁਣ ਵਾਲਿਆਂ ਨਾਲ, ਆਪਣੇ ਸ਼ੌਂਕ ਲਈ ਵਧੇਰੇ ਸਮਾਂ ਮਿਲੇਗਾ।
ਪ੍ਰਧਾਨ ਮੰਤਰੀ ਸਨਾ ਮਰੀਨ ਦੁਆਰਾ ਪੇਸ਼ ਕੀਤੇ ਗਏ ਇਸ ਪ੍ਰਸਤਾਵ ਦਾ ਮੁੱਖ ਮੰਤਵ ਮੁਲਾਜ਼ਮਾਂ ਦੀ ਉਤਪਾਦਕਤਾ ਵਿੱਚ ਸੁਧਾਰ ਕਰਨਾ ਹੈ। ਜਿਵੇਂ ਹੀ ਸਨਾ ਨੇ ਇਹ ਪ੍ਰਸਤਾਵ ਰੱਖਿਆ ਤਾਂ ਖੱਬੇ ਪੱਖੀ ਗਠਬੰਧਨ ਦੇ ਨੇਤਾ ਤੇ ਸਿੱਖਿਆ ਮੰਤਰੀ ਲੀ ਐਂਡਰਸਨ ਨੇ ਉਨ੍ਹਾਂ ਦੇ ਇਸ ਕਦਮ ਦੀ ਸ਼ਾਲਾਘਾ ਕੀਤੀ। ਜਾਣਕਾਰੀ ਲਈ ਦੱਸ ਦਈਏ ਕਿ ਸਾਧਾਰਣ ਤੌਰ ਤੇ ਫਿਨਲੈਂਡ ਚ ਲੋਕ ਹਫ਼ਤੇ ਵਿੱਚ 5 ਦਿਨ 8 ਘੰਟੇ ਲਈ ਕੰਮ ਕਰਦੇ ਹਨ।