ਬਰਲਿਨ: ਜਰਮਨੀ ਵਿੱਚ, ਕੋਵਿਡ-19 ਦੇ ਮੱਦੇਨਜ਼ਰ ਲਗਾਈਆਂ ਗਈਆਂ ਪਾਬੰਦੀਆਂ ਦਾ ਵਿਰੋਧ ਕਰਨ ਤੋਂ ਬਾਅਦ ਸੱਜੇ-ਪੱਖੀ ਕੱਟੜਪੰਥੀਆਂ ਨੇ ਜਰਮਨ ਸੰਸਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਅਤੇ ਫੋਰਸ ਦੀ ਵਰਤੋਂ ਕਰ ਉਨ੍ਹਾਂ ਨੂੰ ਭਜਾ ਦਿੱਤਾ।
ਘਟਨਾ ਤੋਂ ਪਹਿਲਾਂ ਦਿਨ ਭਰ ਚੱਲ ਰਹੇ ਪ੍ਰਦਰਸ਼ਨ ਵਿੱਚ ਹਜ਼ਾਰਾਂ ਲੋਕਾਂ ਨੇ ਸਰਕਾਰ ਰਾਹੀਂ ਮਾਸਕ ਪਾਉਣ ਅਤੇ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਲਗਾਈਆਂ ਗਈਆਂ ਹੋਰ ਪਾਬੰਦੀਆਂ ਦਾ ਵਿਰੋਧ ਕੀਤਾ।
ਬਰਲਿਨ ਦੇ ਦੁਆਲੇ ਜਲੂਸ ਕੱਢ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਅੱਧੇ ਰਸਤੇ ਵਿੱਚ ਰੁਕਣ ਦਾ ਹੁਕਮ ਦਿੱਤਾ ਪਰ ਕੁਝ ਪ੍ਰਦਰਸ਼ਨਕਾਰੀ ਰਾਜਧਾਨੀ ਦੇ ਵਿਸ਼ਾਲ ਬ੍ਰੈਂਡਨਬਰਗ ਗੇਟ ਦੇ ਨੇੜੇ ਇੱਕ ਰੈਲੀ ਕੱਢਣ 'ਚ ਸਫਲ ਰਹੇ।