ਬ੍ਰਸੇਲਸ: ਯੂਰਪੀ ਯੂਨੀਅਨ ਤੋਂ ਵਿਦਾਈ ਲਈ ਬ੍ਰਿਟੇਨ ਨੇ ਕਮਰ ਕੱਸ ਲਈ ਹੈ।ਬੁੱਧਵਾਰ ਨੂੰ ਯੂਰਪੀ ਯੂਨੀਅਨ ਦੀ ਪਾਰਲੀਮੈਂਟ ਨੇ ਬ੍ਰਿਟੇਨ ਦੇ ਯੂਨੀਅਨ ਤੋਂ ਵੱਖ ਹੋਣ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਯੂਰਪੀ ਯੂਨੀਅਨ ਦੀ ਪਾਰਲੀਮੈਂਟ ਵਿੱਚ ਬ੍ਰੇਕਜ਼ਿਟ ਸਮਝੌਤੇ 'ਤੇ ਹੋਈ ਵੋਟਿੰਗ ਦੌਰਾਨ ਸਮਝੌਤੇ ਦੇ ਪੱਖ ਵਿੱਚ 621 ਅਤੇ ਵਿਰੋਧ ਵਿੱਚ 49 ਵੋਟਾਂ ਪਈਆ।ਇਸੇ ਨਾਲ ਹੀ ਬ੍ਰਿਟੇਨ ਦੀ ਵਿਦਾਇਗੀ ਨੂੰ ਮਨਜ਼ੂਰੀ ਮਿਲ ਗਈ।
ਇਹ ਬ੍ਰੇਕਿਜਟ ਸਮਝੌਤਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾੱਨਸਨ ਨੇ ਬੀਤੇ ਵਰ੍ਹੇ ਯੂਨੀਅਨ ਦੇ ਬਾਕੀ 27 ਹੋਰ ਆਗੂਆਂ ਨਾਲ ਗੱਲਬਾਤ ਕਰ ਕੇ ਲਿਆਂਦਾ ਸੀ।