ਬ੍ਰਸੇਲਜ਼: ਯੂਰਪੀਅਨ ਯੁਨੀਅਨ ਦੀ ਪਹਿਲੀ ਮਹਿਲਾ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਅਤੇ ਉਨ੍ਹਾਂ ਦੇ ਇੱਕ ਈਯੂ ਕਮਿਸ਼ਨਰ ਨੇ ਕੋਰੋਨ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਆਪਣੇ ਆਪ ਨੂੰ ਇਕਾਂਤਵਾਸ ਕੀਤਾ ਹੈ।
ਸੋਮਵਾਰ ਨੂੰ ਟਵਿੱਟਰ 'ਤੇ ਪਾਏ ਗਏ ਇੱਕ ਸੰਦੇਸ਼ ਵਿੱਚ ਯੂਰਪੀਅਨ ਸੰਘ ਦੇ ਐਗਜ਼ੀਕਿਊਟਿਵ ਮੁਖੀ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਮੰਗਲਵਾਰ ਨੂੰ ਇੱਕ ਮੀਟਿੰਗ ਵਿੱਚ ਹਿੱਸਾ ਲਿਆ ਜਿਸ ਵਿੱਚ "ਇੱਕ ਵਿਅਕਤੀ ਸ਼ਾਮਿਲ ਸੀ ਜਿਸ ਦੀ ਕੱਲ੍ਹ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ।" ਵਾਨ ਡੇਰ ਲੇਅਨ ਪਿਛਲੇ ਸੋਮਵਾਰ ਅਤੇ ਮੰਗਲਵਾਰ ਨੂੰ ਪੁਰਤਗਾਲ ਦੇ ਦੋ ਦਿਨਾਂ ਦੌਰੇ 'ਤੇ ਸਨ