ਪੰਜਾਬ

punjab

ETV Bharat / international

ਆਸਟਰੇਲੀਆ ਵਿੱਚ ਭੂਚਾਲ ਦੇ ਝਟਕੇ, ਸੁਨਾਮੀ ਦੀ ਚੇਤਾਵਨੀ ਜਾਰੀ - Tsunami alert in Australia

ਆਸਟਰੇਲੀਆ ਵਿੱਚ ਬੁੱਧਵਾਰ ਸ਼ਾਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.5 ਮਾਪੀ ਗਈ ਹੈ। ਖੇਤਰ ਵਿੱਚ ਸੁਨਾਮੀ ਚੇਤਾਵਨੀ ਜਾਰੀ ਕੀਤੀ ਗਈ ਹੈ।

Earthquake shocks in Australia
ਆਸਟਰੇਲੀਆ ਵਿੱਚ ਭੂਚਾਲ

By

Published : Feb 11, 2021, 9:56 AM IST

ਸਿਡਨੀ: ਆਸਟਰੇਲੀਆ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.5 ਮਾਪੀ ਗਈ ਹੈ। ਆਸਟਰੇਲੀਆ ਦੇ ਭੂ-ਵਿਗਿਆਨਕ ਸਰਵੇ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਭੂਚਾਲ ਤੋਂ ਬਾਅਦ ਇਸ ਖੇਤਰ ਵਿੱਚ ਸੁਨਾਮੀ ਦਾ ਖ਼ਤਰਾ ਹੈ। ਇਸ ਲਈ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।

ਟਾਪੂ 'ਤੇ 7.5 ਮਾਪ ਦੇ ਭੂਚਾਲ ਤੋਂ ਬਾਅਦ ਨਿਊਜ਼ੀਲੈਂਡ ਅਤੇ ਫਿਜੀ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਅਮਰੀਕੀ ਜੀਓਲੌਜੀਕਲ ਏਜੰਸੀ ਦੇ ਅਨੁਸਾਰ, ਭੂਚਾਲ ਦਾ ਕੇਂਦਰ ਲੋਇਲਟੀ ਟਾਪੂ ਤੋਂ ਦੱਖਣ ਪੂਰਬ ਵਿੱਚ 6 ਮੀਲ ਦੀ ਡੂੰਘਾਈ 'ਤੇ ਰਿਹਾ।

ਜਾਣਕਾਰੀ ਮੁਤਾਬਕ, ਭੂਚਾਲ ਤੋਂ ਬਾਅਦ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਪਰ, ਇਹਤਿਆਤੀ ਤੌਰ 'ਤੇ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ: ਤੁਰਕੀ ਨੇ ਪੁਲਾੜ ਪ੍ਰੋਗਰਾਮ ਦਾ ਐਲਾਨ, 2023 ਨੂੰ ਚੰਦਰਮਾ ਤੱਕ ਪਹੁੰਚਣ ਦਾ ਟੀਚਾ

ABOUT THE AUTHOR

...view details