ਪੰਜਾਬ

punjab

ETV Bharat / international

ਵਿਸ਼ਵ ਮਹਾਂਮਾਰੀ ਦਾ ਰੁਖ਼ ਬਦਲ ਸਕਦਾ ਹੈ: WHO ਮੁਖੀ - World Health Organisation

ਕੋਰੋਨਾ ਵਾਇਰਸ ਮਹਾਂਮਾਰੀ ਸਪਸ਼ਟ ਤੌਰ 'ਤੇ ਤੇਜ਼ੀ ਨਾਲ ਵੱਧ ਰਹੀ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਸੋਮਵਾਰ ਨੂੰ ਇਸ ਸੰਬੰਧੀ ਚੇਤਾਵਨੀ ਦਿੱਤੀ। WHO ਦੇ ਮੁਖੀ ਨੇ ਕਿਹਾ ਹੈ ਕਿ ਕੋਰੋਨਾ ਦੇ ਵਾਧੇ ਨੂੰ ਅਜੇ ਵੀ ਰੋਕਿਆ ਜਾ ਸਕਦਾ ਹੈ, ਬਸ਼ਰਤੇ ਤੁਰੰਤ ਸਖ਼ਤ ਕਦਮ ਚੁੱਕੇ ਜਾਣ।

COVID-19 pandemic 'accelerating' says WHO chief
ਵਿਸ਼ਵ ਮਹਾਂਮਾਰੀ ਦਾ ਰੁਖ਼ ਬਦਲ ਸਕਦਾ ਹੈ: WHO ਮੁਖੀ

By

Published : Mar 24, 2020, 3:23 AM IST

ਜੇਨੇਵਾ: ਕੋਰੋਨਾ ਵਾਇਰਸ ਮਹਾਂਮਾਰੀ ਸਪਸ਼ਟ ਤੌਰ 'ਤੇ ਤੇਜ਼ੀ ਨਾਲ ਵੱਧ ਰਹੀ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਸੋਮਵਾਰ ਨੂੰ ਇਸ ਸੰਬੰਧੀ ਚੇਤਾਵਨੀ ਦਿੱਤੀ। WHO ਦੇ ਮੁਖੀ ਨੇ ਕਿਹਾ ਹੈ ਕਿ ਕੋਰੋਨਾ ਦੇ ਵਾਧੇ ਨੂੰ ਅਜੇ ਵੀ ਰੋਕਿਆ ਜਾ ਸਕਦਾ ਹੈ, ਬਸ਼ਰਤੇ ਤੁਰੰਤ ਸਖ਼ਤ ਕਦਮ ਚੁੱਕੇ ਜਾਣ।

WHO ਦੇ ਮੁਖੀ ਟੀਏ ਗੇਬਰੇਅਸਸ ਨੇ ਕਿਹਾ ਕਿ ਮਹਾਂਮਾਰੀ ਤੇਜ਼ ਰਫਤਾਰ ਨਾਲ ਫੈਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬਿਮਾਰੀ ਕਿੰਨੀ ਤੇਜ਼ੀ ਨਾਲ ਫੈਲ ਰਹੀ ਹੈ, ਇਸ ਦਾ ਅੰਦਾਜ਼ਾ ਅੰਕੜਿਆਂ ਤੋਂ ਲਗਾਇਆ ਜਾ ਸਕਦਾ ਹੈ। ਸ਼ੁਰੂਆਤੀ ਦਿਨਾਂ ਵਿੱਚ ਇੱਕ ਲੱਖ ਲੋਕਾਂ ਤੱਕ ਪਹੁੰਚਣ ਵਿੱਚ 67 ਦਿਨ ਲੱਗ ਗਏ ਜਦੋਂ ਕਿ ਬਾਅਦ ਵਿੱਚ ਇੱਕ ਲੱਖ ਲੋਕਾਂ ਤੱਕ ਪਹੁੰਚਣ ਲਈ ਸਿਰਫ਼ 11 ਦਿਨ ਲੱਗੇ।

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ 3 ਲੱਖ ਲੋਕਾਂ ਵਿੱਚ ਫੈਲਣ ਵਿੱਚ ਸਿਰਫ 3 ਦਿਨ ਲੱਗੇ। ਇਹ ਦੱਸਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਹੁਣ ਤੁਸੀਂ ਸੋਚ ਸਕਦੇ ਹੋ ਕਿ ਇਹ ਬਿਮਾਰੀ ਕਿੰਨੀ ਖ਼ਤਰਨਾਕ ਹੈ।

ਇਹ ਵੀ ਪੜ੍ਹੋ: ਕੋਵਿਡ-19: ਤਾਲਾਬੰਦੀ ਦੇ ਬਾਵਜੂਦ ਮਰੀਜ਼ਾਂ ਦੀ ਗਿਣਤੀ 'ਚ ਹੋ ਰਿਹਾ ਵਾਧਾ

ਹਾਲਾਂਕਿ, ਉਨ੍ਹਾਂ ਕਿਹਾ ਕਿ ਅਸੀਂ ਬੇਵੱਸ ਨਹੀਂ ਹਾਂ। ਅਸੀਂ ਇਸ ਮਹਾਂਮਾਰੀ ਦੇ ਰਾਹ ਨੂੰ ਬਦਲ ਸਕਦੇ ਹਾਂ।

ABOUT THE AUTHOR

...view details