ਲੰਡਨ: ਬ੍ਰਿਟੇਨ ਦੇ ਮੁੱਖ ਮੈਡੀਕਲ ਅਧਿਕਾਰੀਆਂ 'ਚ ਸ਼ਾਮਲ ਇੱਕ ਸੀਨੀਅਰ ਅਧਿਕਾਰੀ ਨੇ ਇਸ਼ਾਰਾ ਦਿੱਤਾ ਕਿ ਕੋਵਿਡ-19 ਦਾ ਟੀਕਾ ਵਰਤੋਂ ਲਈ ਨਵੇਂ ਸਾਲ ਦੀ ਸ਼ੁਰੂਆਤ 'ਚ ਤਿਆਰ ਹੋਣ ਦੀ ਉਮੀਦ ਹੈ। ਮਿਲੀ ਜਾਣਕਾਰੀ ਮੁਤਾਬਿਕ, ਇੰਗਲੈਂਡ ਦੇ ਡਿਪਟੀ ਮੈਡੀਕਲ ਚੀਫ ਅਧਿਕਾਰੀ ਤੇ ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਦੇ ਸਲਾਹਕਾਰਾਂ 'ਚ ਸ਼ਾਮਿਲ ਜੋਨਾਥਨ ਵਾਨ ਟਾਮ ਨੇ ਸੰਸਦਾਂ ਨੂੰ ਦੱਸਿਆ ਕਿ ਆਕਸਫੋਰਡ ਯੂਨੀਵਰਸਿਟੀ 'ਚ ਏਸਟਰਾਜੇਨੇਕਾ ਵੱਲੋਂ ਬਣਾਇਆ ਜਾ ਰਿਹਾ ਟੀਕਾ ਦਸੰਬਰ 'ਚ ਕ੍ਰਿਸਮਸ ਤੋਂ ਬਾਅਦ ਵਰਤੋਂ ਲਈ ਤਿਆਰ ਹੋ ਸਕਦਾ ਹੈ। ਇਸ ਦਾ ਭਾਰਤ ਦੇ ਸੀਰਮ ਸੰਸਥਾ ਨਾਲ ਸਮਝੋਤਾ ਹੋਇਆ ਹੈ।
ਬ੍ਰਿਟੇਨ 'ਚ 2021 ਦੀ ਸ਼ੁਰੂਆਤ 'ਚ ਮਿਲ ਸਕਦੈ ਕੋਰੋਨਾ ਦਾ ਟੀਕਾ - ਏਸਟਰਾਜੇਨੇਕਾ ਵੱਲੋਂ ਬਣਾਇਆ ਜਾ ਰਿਹਾ ਟੀਕਾ
ਇੰਗਲੈਂਡ ਦੇ ਡਿਪਟੀ ਮੈਡੀਕਲ ਚੀਫ ਅਧਿਕਾਰੀ ਤੇ ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਦੇ ਸਲਾਹਕਾਰਾਂ 'ਚ ਸ਼ਾਮਿਲ ਜੋਨਾਥਨ ਵਾਨ ਟਾਮ ਨੇ ਸੰਸਦਾਂ ਨੂੰ ਦੱਸਿਆ ਕਿ ਆਕਸਫੋਰਡ ਯੂਨੀਵਰਸਿਟੀ 'ਚ ਏਸਟਰਾਜੇਨੇਕਾ ਵੱਲੋਂ ਬਣਾਇਆ ਜਾ ਰਿਹਾ ਟੀਕਾ ਦਸੰਬਰ 'ਚ ਕ੍ਰਿਸਮਸ ਤੋਂ ਬਾਅਦ ਵਰਤੋਂ ਲਈ ਤਿਆਰ ਹੋ ਸਕਦੈ। ਇਸ ਦਾ ਭਾਰਤ ਦੇ ਸੀਰਮ ਸੰਸਥਾ ਨਾਲ ਸਮਝੋਤਾ ਹੋਇਆ ਹੈ।
ਬ੍ਰਿਟੇਨ 'ਚ 2021 ਦੀ ਸ਼ੁਰੂਆਤ 'ਚ ਮਿਲ ਸਕਦੈ ਕੋਰੋਨਾ ਦਾ ਟੀਕਾ
'ਦ ਸੰਡੇ ਟਾਇਮਜ਼' ਨੇ ਦੱਸਿਆ ਕਿ ਵਾਨ ਟਾਮ ਨੇ ਬੀਤੇ ਹਫ਼ਤੇ ਸੰਸਦਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਅਸੀਂ ਵੈਕਸੀਨ ਤੋਂ ਦੂਰ ਨਹੀਂ ਹਾਂ। ਇਹ ਕੋਈ ਕਾਲਪਨਿਕ ਗੱਲ ਨਹੀਂ ਹੈ ਕਿ ਕ੍ਰਿਸਮਸ ਦੇ ਤਤਕਾਲ ਬਾਅਦ ਟੀਕਾ ਵਰਤੋਂ ਲਈ ਤਿਆਰ ਕਰ ਸਕਦੇ ਹਾਂ।
ਇਸ ਨਾਲ ਹਸਪਤਾਲ ਭਰਤੀ ਹੋਣ ਵਾਲੇ ਤੇ ਮੌਤ ਦੀ ਗਿਣਤੀ 'ਤੇ ਕਾਫ਼ੀ ਅਸਰ ਪਵੇਗਾ। ਏਸਟਰਾਜੇਨੇਕਾ ਦਾ ਤੀਜੇ ਚਰਨ ਦਾ ਟਰਾਇਲ ਜਾਰੀ ਹੈ ਤੇ ਇਸਦੇ ਨਤੀਜੇ ਇਸ ਮਹੀਨੇ ਜਾਂ ਅਗਲੇ ਮਹੀਨੇ ਤੱਕ ਆ ਜਾਣਗੇ।