ਲੰਡਨ / ਮੈਲਬਰਨ: ਚੀਨ ਦੇ ਵਿਗਿਆਨੀਆਂ ਨੇ ਕੋਵਿਡ -19 ਮਹਾਂਮਾਰੀ ਤੋਂ ਪੰਜ ਸਾਲ ਪਹਿਲਾਂ ਕਥਿਤ ਤੌਰ ਉੱਤੇ ਕੋਰੋਨਾ ਵਾਇਰਸ ਨੂੰ ਇੱਕ ਹਥਿਆਰ ਵਜੋਂ ਇਸਤੇਮਾਲ ਕਰਨ ਦੇ ਬਾਰੇ ਜਾਂਚ ਕੀਤੀ ਸੀ ਅਤੇ ਉਨ੍ਹਾਂ ਨੇ ਤੀਜਾ ਵਿਸ਼ਵ ਯੁੱਧ ਜੈਵਿਕ ਹਥਿਆਰ ਨਾਲ ਲੜਨ ਦੀ ਭਵਿੱਖਬਾਣੀ ਕੀਤੀ ਸੀ। ਅਮਰੀਕੀ ਵਿਦੇਸ਼ ਵਿਭਾਗ ਨੂੰ ਪ੍ਰਾਪਤ ਹੋਏ ਦਸਤਾਵੇਜ਼ਾਂ ਦੇ ਹਵਾਲਾ ਦਿੰਦੇ ਹੋਏ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ।
ਬ੍ਰਿਟੇਨ ਦੇ 'ਦਿ ਸਨ' ਅਖਬਾਰ ਨੇ 'ਦ ਆਸਟਰੇਲੀਅਨ' ਵੱਲੋਂ ਸਭ ਤੋਂ ਪਹਿਲਾਂ ਜਾਰੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਅਮਰੀਕੀ ਵਿਦੇਸ਼ ਵਿਭਾਗ ਦੇ ਹੱਥ ਲੱਗੇ 'ਵਿਸਫੋਟਕ' ਦਸਤਾਵੇਜ਼ ਕਥਿਤ ਤੌਰ 'ਤੇ ਦਰਸਾਉਂਦੇ ਹਨ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਕਮਾਂਡਰ ਇਨ੍ਹਾਂ ਮੌਤਾਂ ਦੀ ਭਵਿੱਖਬਾਣੀ ਕਰ ਰਹੇ ਸਨ।
ਅਮਰੀਕੀ ਅਧਿਕਾਰੀਆਂ ਨੂੰ ਮਿਲੇ ਦਸਤਾਵੇਜ਼ ਕਥਿਤ ਤੌਰ ਉੱਤੇ ਸਾਲ 2015 ਵਿੱਚ ਉਨ੍ਹਾਂ ਸੈਨਿਕ ਵਿਗਿਆਨੀਆਂ ਅਤੇ ਸੀਨੀਅਰ ਚੀਨੀ ਸਿਹਤ ਅਧਿਕਾਰੀਆਂ ਵੱਲੋਂ ਲਿਖੇ ਗਏ ਸੀ ਜੋ ਕਿ ਕੋਵਿਡ-19 ਦੀ ਸ਼ੁਰੂਆਤ ਦੀ ਜਾਂਚ ਕਰ ਰਹੇ ਸਨ।
ਚੀਨੀ ਵਿਗਿਆਨੀਆਂ ਨੇ ਸਾਰਸ ਕੋਰੋਨਾ ਵਿਸ਼ਾਣੂ ਨੂੰ 'ਜੀਵ-ਵਿਗਿਆਨਕ ਹਥਿਆਰਾਂ ਦੇ ਨਵੇਂ ਜ਼ਮਾਨੇ' ਦੇ ਤੌਰ ਉੱਤੇ ਜ਼ਿਕਰ ਕੀਤਾ ਸੀ। ਕੋਵਿਡ ਜਿਸਦੀ ਇੱਕ ਉਦਾਹਰਣ ਹੈ। ਪੀਐਲਏ ਦੇ ਦਸਤਾਵੇਜ਼ਾਂ ਵਿੱਚ ਦਰਸ਼ਾਇਆ ਗਿਆ ਹੈ ਕਿ ਜੈਵ ਹਥਿਆਰ ਹਮਲੇ ਤੋਂ ਦੁਸ਼ਮਣ ਦੇ ਮੈਡੀਕਲ ਸਿਸਟਮ ਨੂੰ ਤਬਾਹ ਕੀਤਾ ਜਾ ਸਕਦਾ ਹੈ।