ਪੰਜਾਬ

punjab

ETV Bharat / international

ਚੀਨ ਨੇ ਤਿੰਨ ਬੱਚੇ ਪੈਦਾ ਕਰਨ ਦੀ ਦਿੱਤੀ ਇਜਾਜ਼ਤ

ਚੀਨ ਵਿੱਚ ਨੈਸ਼ਨਲ ਪੀਪਲਜ਼ ਕਾਂਗਰਸ (ਐਨਪੀਸੀ) ਦੀ ਸਥਾਈ ਕਮੇਟੀ ਨੇ ਸੋਧਿਆ ਜਨਸੰਖਿਆ ਅਤੇ ਪਰਿਵਾਰ ਨਿਯੋਜਨ ਐਕਟ ਪਾਸ ਕੀਤਾ। ਇਸ ਦੇ ਤਹਿਤ ਚੀਨੀ ਜੋੜੇ ਨੂੰ ਤਿੰਨ ਬੱਚੇ ਤੱਕ ਪੈਦਾ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ।

ਚੀਨ ਨੇ ਤਿੰਨ ਬੱਚੇ ਪੈਦਾ ਕਰਨ ਦੀ ਦਿੱਤੀ ਇਜਾਜ਼ਤ
ਚੀਨ ਨੇ ਤਿੰਨ ਬੱਚੇ ਪੈਦਾ ਕਰਨ ਦੀ ਦਿੱਤੀ ਇਜਾਜ਼ਤ

By

Published : Aug 20, 2021, 6:13 PM IST

ਬੀਜਿੰਗ: ਚੀਨ ਦੀ ਰਾਸ਼ਟਰੀ ਵਿਧਾਨ ਸਭਾ ਨੇ ਸ਼ੁੱਕਰਵਾਰ ਨੂੰ ਸੱਤਾਧਾਰੀ ਕਮਿਉਨਿਸਟ ਪਾਰਟੀ ਦੁਆਰਾ ਪੇਸ਼ ਕੀਤੀ ਗਈ ਤਿੰਨ ਬੱਚਿਆਂ ਦੀ ਨੀਤੀ ਦਾ ਰਸਮੀ ਤੌਰ 'ਤੇ ਸਮਰਥਨ ਕੀਤਾ। ਇਹ ਨੀਤੀ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿੱਚ ਤੇਜ਼ੀ ਨਾਲ ਘੱਟ ਰਹੀ ਜਨਮ ਦਰ ਨੂੰ ਰੋਕਣ ਦੇ ਉਦੇਸ਼ ਨਾਲ ਲਿਆਂਦੀ ਗਈ ਹੈ।

ਨੈਸ਼ਨਲ ਪੀਪਲਜ਼ ਕਾਂਗਰਸ (ਐਨਪੀਸੀ) ਦੀ ਸਥਾਈ ਕਮੇਟੀ ਨੇ ਸੋਧਿਆ ਜਨਸੰਖਿਆ ਅਤੇ ਪਰਿਵਾਰ ਨਿਯੋਜਨ ਐਕਟ ਪਾਸ ਕੀਤਾ। ਇਸ ਦੇ ਤਹਿਤ ਚੀਨੀ ਜੋੜੇ ਨੂੰ ਤਿੰਨ ਬੱਚੇ ਤੱਕ ਪੈਦਾ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ।

ਚੀਨ ਵਿੱਚ ਵਧਦੀ ਮਹਿੰਗਾਈ ਦੇ ਕਾਰਨ ਜੋੜੇ ਘੱਟ ਬੱਚੇ ਪੈਦਾ ਕਰ ਰਹੇ ਹਨ ਅਤੇ ਇਨ੍ਹਾਂ ਚਿੰਤਾਵਾਂ ਨਾਲ ਨਜਿੱਠਣ ਲਈ, ਵਧੇਰੇ ਸਮਾਜਿਕ ਅਤੇ ਆਰਥਿਕ ਸਹਿਯੋਗ ਲਈ ਕਾਨੂੰਨ ਵਿੱਚ ਉਪਾਅ ਵੀ ਕੀਤੇ ਗਏ ਹਨ।

ਸਰਕਾਰੀ ਸਮਾਚਾਰ ਪੱਤਰ ਚਾਈਨਾ ਡੇਲੀ ਦੇ ਮੁਤਾਬਿਕ ਨਵੇਂ ਕਾਨੂੰਨ ਚ ਬੱਚਿਆ ਦੇ ਪਾਲਣ ਪੋਸ਼ਣ ਅਤੇ ਉਨ੍ਹਾਂ ਦੀ ਸਿੱਖਿਆ ਦਾ ਖਰਚ ਘੱਟ ਕਰਨ ਦੇ ਨਾਲ ਹੀ ਪਰਿਵਾਰ ਦਾ ਭਾਰ ਘੱਟ ਕਰਨ ਦੇ ਲਈ ਵਿੱਤ, ਕਰ ਬੀਮਾ, ਸਿੱਖਿਆ ਅਤੇ ਰੁਜਗਾਰ ਸਬੰਧੀ ਸਹਿਯੋਗ ਨਾਲ ਜੁੜੇ ਕਦਮ ਚੁੱਕੇ ਜਾਣਗੇ।

ਇਸ ਸਾਲ ਮਈ ਵਿੱਚ, ਚੀਨ ਦੀ ਸੱਤਾਧਾਰੀ ਕਮਿਉਨਿਸਟ ਪਾਰਟੀ ਨੇ ਆਪਣੀ ਦੋ ਬੱਚਿਆਂ ਦੀ ਸਖਤ ਨੀਤੀ ਵਿੱਚ ਢਿੱਲ ਦਿੱਤੀ, ਜਿਸ ਨਾਲ ਸਾਰੇ ਜੋੜਿਆਂ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਆਗਿਆ ਦਿੱਤੀ ਗਈ ਸੀ

ਚੀਨ ਨੇ ਦਹਾਕਿਆ ਪੁਰਾਣੀ ਇੱਕ ਬੱਚੇ ਦੀ ਨੀਤੀ ਨੂੰ ਰੱਦ ਕਰਦੇ ਹੋਏ 2016 ਚ ਸਾਰੇ ਜੋੜਿਆ ਨੂੰ ਦੋ ਬੱਚੇ ਪੈਦਾ ਕਰਨ ਦੀ ਆਗਿਆ ਦਿੱਤੀ ਸੀ। ਨੀਤੀ ਨਿਰਮਾਤਾਵਾਂ ਨੇ ਦੇਸ਼ ਦੀ ਆਬਾਦੀ ਸੰਕਟ ਤੋਂ ਨਿਪਟਣ ਦੇ ਲਈ ਇੱਕ ਬੱਚੇ ਦੀ ਨੀਤੀ ਨੂੰ ਜਿੰਮੇਦਾਰ ਠਹਿਰਾਇਆ ਸੀ।

ਇਹ ਵੀ ਪੜੋ: ਬਲਿੰਕਨ, ਜੈਸ਼ੰਕਰ ਨੇ ਅਫਗਾਨਿਸਤਾਨ ਵਿਚਲੇ ਹਾਲਾਤ ‘ਤੇ ਚਰਚਾ ਕੀਤੀ, ਤਾਲਮੇਲ ਜਾਰੀ ਰੱਖਣ ‘ਤੇ ਸਹਿਮਤੀ

ABOUT THE AUTHOR

...view details