ਨੂਰਸੁਲਤਾਨ: ਕਜ਼ਾਕਿਸਤਾਨ 'ਚ ਇਕ 17 ਸਾਲਾ ਕੁੜੀ ਨੂੰ ਅਗਵਾ ਕਰ ਕੇ ਗੈਂਗਰੈਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੁੜੀ ਨਾਲ 17 ਲੋਕਾਂ ਨੇ ਚਾਰ ਦਿਨਾਂ ਤੱਕ ਸਮੂਹਿਕ ਜਬਰ-ਜ਼ਿਨਾਹ ਕੀਤਾ। ਇੱਕ ਕੈਬ ਡਰਾਈਵਰ ਕੁੜੀ ਨੂੰ ਧੋਖੇ ਨਾਲ ਅਣਜਾਣ ਜਗ੍ਹਾ ਲੈ ਗਿਆ ਸੀ, ਜਿੱਥੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜਬਰ-ਜ਼ਿਨਾਹ ਕੀਤਾ। ਇੱਕ ਨਿਊਜ ਏਜੰਸੀ ਦੀ ਰਿਪੋਰਟ ਮੁਤਾਬਕ, ਪੀੜਤ ਕੁੜੀ ਹਾਈ ਸਕੂਲ ਦੀ ਵਿਦਿਆਰਥਣ ਹੈ। 17 ਲੋਕਾਂ ਨੇ ਉਸ ਨਾਲ ਵਾਰੋ-ਵਾਰੀ ਜਬਰ-ਜ਼ਿਨਾਹ ਕੀਤਾ ਅਤੇ ਉਸ ਦੀ ਕੁੱਟਮਾਰ ਕੀਤੀ।
ਜਦੋਂ ਪੀੜਤਾ ਨੇ ਵਿਰੋਧ ਕੀਤਾ ਤਾਂ ਉਸ ਨੂੰ ਨਦੀ ਵਿਚ ਡੁਬੋ ਕੇ ਜਾਨੋ ਮਾਰਨ ਦੀ ਧਮਕੀ ਤੱਕ ਦਿੱਤੀ ਗਈ। ਇਸ ਘਟਨਾ ਦਾ ਸਭ ਤੋਂ ਅਫ਼ਸੋਸਨਾਕ ਪਹਿਲੂ ਇਹ ਹੈ ਕਿ ਪੁਲਿਸ ਨੇ ਸ਼ਨਾਖ਼ਤ ਹੋਣ ਦੇ ਬਾਵਜੂਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਪੰਜ ਮਹੀਨਿਆਂ ਤੱਕ ਇਨਸਾਫ਼ ਦੀ ਉਡੀਕ ਕਰਨ ਤੋਂ ਬਾਅਦ ਹੁਣ ਪੀੜਤ ਲੜਕੀ ਨੇ ਸਭ ਦੇ ਸਾਹਮਣੇ ਆ ਕੇ ਆਪਣੀ ਆਵਾਜ਼ ਬੁਲੰਦ ਕੀਤੀ ਹੈ।
ਟੈਕਸੀ ਡਰਾਈਵਰ ਨੇ ਕੀਤਾ ਸੀ ਅਗਵਾ
'ਦਿ ਸਨ' ਦੀ ਰਿਪੋਰਟ ਮੁਤਾਬਕ ਲੜਕੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੱਖਣੀ ਕਜ਼ਾਕਿਸਤਾਨ(southern Kazakhstan) 'ਚ ਰਹਿਣ ਵਾਲੀ ਇੱਕ ਨਾਬਾਲਗ ਲੜਕੀ ਦਾ ਇਲਜ਼ਾਮ ਹੈ ਕਿ ਮਈ 'ਚ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਬਜ਼ਾਰ ਤੋਂ ਘਰ ਪਰਤਦੇ ਸਮੇਂ ਟੈਕਸੀ ਡਰਾਈਵਰ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਦਰਿਆ ਦੇ ਕੰਢੇ ਇਕ ਸੁੰਨਸਾਨ ਜਗ੍ਹਾ 'ਤੇ ਲੈ ਗਿਆ। ਜਿੱਥੇ ਉਸ ਨਾਲ ਕਈ ਲੋਕਾਂ ਨੇ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਸ ਨੂੰ ਇਕ ਘਰ ਲਿਜਾਇਆ ਗਿਆ, ਜਿੱਥੇ ਪੂਰੇ ਚਾਰ ਦਿਨਾਂ ਤੱਕ ਉਸ ਦੇ ਜਿਸਮ ਨੂੰ ਨੋਚਿਆ ਗਿਆ।
ਮੁਲਜ਼ਮਾਂ ਨੇ ਦੋਸਤਾਂ ਨੂੰ ਵੀ ਬੁਲਾਇਆ
ਪੀੜਤਾ ਨੇ ਦੱਸਿਆ ਕਿ ਟੈਕਸੀ ਡਰਾਈਵਰ ਨੇ ਪੀਣ ਲਈ ਪਾਣੀ ਦਿੱਤਾ ਸੀ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਜਦੋਂ ਉਸਦੀ ਅੱਖ ਖੁੱਲੀ ਤਾਂ ਉਸਨੇ ਆਪਣੇ ਆਪ ਨੂੰ ਨਦੀ ਦੇ ਕੰਢੇ ਪਾਇਆ। ਉਸ ਦੇ ਸਰੀਰ 'ਤੇ ਇੱਕ ਵੀ ਕੱਪੜਾ ਨਹੀਂ ਸੀ ਅਤੇ ਬਹੁਤ ਸਾਰੇ ਲੋਕ ਉਸ ਦੇ ਆਲੇ-ਦੁਆਲੇ ਖੜ੍ਹੇ ਸਨ। ਇਸ ਤੋਂ ਬਾਅਦ ਸਾਰਿਆਂ ਨੇ ਵਾਰੀ-ਵਾਰੀ ਉਸ ਨਾਲ ਬਲਾਤਕਾਰ ਕੀਤਾ। ਫਿਰ ਮੁਲਜ਼ਮ ਲੜਕੀ ਨੂੰ ਨੇੜੇ ਦੇ ਇੱਕ ਘਰ ਲੈ ਆਇਆ। ਜਿੱਥੇ ਉਸ ਨੇ ਆਪਣੇ ਕਈ ਦੋਸਤਾਂ ਨੂੰ ਫੋਨ ਕਰਕੇ ਬੁਲਾਇਆ। ਇਸ ਤੋਂ ਬਾਅਦ ਉਸ ਨਾਲ ਇਕ ਵਾਰ ਫਿਰ ਬਲਾਤਕਾਰ ਕੀਤਾ ਗਿਆ। ਇਹ ਸਿਲਸਿਲਾ ਚਾਰ ਦਿਨ ਚੱਲਦਾ ਰਿਹਾ, ਫਿਰ ਮੁਲਜ਼ਮ ਉਸ ਨੂੰ ਧਮਕੀਆਂ ਦੇ ਕੇ ਛੱਡ ਗਏ।
ਕੁੱਲ17 ਮੁਲਜ਼ਮਾਂ ਦੀ ਹੋਈ ਪਛਾਣ
ਸਮੂਹਿਕ ਬਲਾਤਕਾਰ ਦੀ ਸ਼ਿਕਾਰ ਨਾਬਾਲਗ ਨੇ ਦੱਸਿਆ ਕਿ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ। ਕਈ ਦਿਨਾਂ ਦੇ ਤਸ਼ੱਦਦ ਮਗਰੋਂ ਮੁਲਜ਼ਮਾਂ ਦੇ ਚੁੰਗਲ ’ਚੋਂ ਆਜ਼ਾਦ ਹੋਣ ਤੋਂ ਬਾਅਦ ਉਸ ਨੇ ਪੁਲੀਸ ਨੂੰ ਘਟਨਾ ਦੀ ਸੂਚਨਾ ਦਿੱਤੀ। ਉਸ ਨੇ ਕੁੱਲ 17 ਮੁਲਜ਼ਮਾਂ ਦੀ ਪਛਾਣ ਵੀ ਕੀਤੀ ਪਰ ਪੁਲੀਸ ਨੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਅਧਿਕਾਰੀ ਮਾਮਲੇ ਨੂੰ ਟਾਲਦੇ ਰਹੇ, ਜਿਸ ਕਰਕੇ ਉਹ ਜਨਤਕ ਤੌਰ 'ਤੇ ਸਾਹਮਣੇ ਆਉਣ ਦਾ ਫੈਸਲਾ ਲੈਣ ਲਈ ਮਜਬੂਰ ਹੋ ਗਈ।।
ਪੁਲਿਸ ਨੇ ਮਾਂ 'ਤੇ ਲਗਾਏ ਇਹ ਇਲਜ਼ਾਮ
ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਕੁਝ ਹੋਰ ਹੈ। ਸਥਾਨਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਹ ਸ਼ਹਿਰ ਛੱਡ ਕੇ ਨਹੀਂ ਜਾ ਸਕਦੇ, ਪਰ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਮੁਤਾਬਕ ਪੀੜਤਾ ਦੀ ਮਾਂ ਨੇ ਸਬੂਤ ਨਸ਼ਟ ਕਰ ਦਿੱਤੇ ਹਨ, ਜਿਸ ਕਾਰਨ ਜਾਂਚ 'ਚ ਪ੍ਰੇਸ਼ਾਨੀ ਹੋ ਰਹੀ ਹੈ। ਮਾਂ ਨੇ ਲੜਕੀ ਦੇ ਕੱਪੜੇ ਸਾੜ ਦਿੱਤੇ ਹਨ, ਜੋ ਉਸ ਨੇ ਘਟਨਾ ਸਮੇਂ ਪਹਿਨੇ ਹੋਏ ਸਨ। ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਹੈ ਕਿ ਪੀੜਤ ਦੀ ਮਾਂ ਨੇ ਸ਼ੱਕੀ ਵਿਅਕਤੀਆਂ ਤੋਂ ਕੁੱਲ 13,750 ਪੌਂਡ ਲਏ ਸਨ।
ਇਹ ਵੀ ਪੜ੍ਹੋ:ਰਾਜਾ ਵੜਿੰਗ ਨੇ ਘੇਰੇ ਕੈਪਟਨ ਤੇ ਸੁਖਬੀਰ ਬਾਦਲ, ਕਿਹਾ ਸਭ...