ਲੰਡਨ: ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਨੇ ਐਤਵਾਰ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਵਿੱਚ ਘੱਟੋ ਘੱਟ 1 ਜੂਨ ਤੱਕ ਤਾਲਾਬੰਦੀ ਰਹੇਗੀ। ਹਾਲਾਂਕਿ ਉਨ੍ਹਾਂ ਨੇ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਗੱਲ ਵੀ ਆਖੀ. ਉਨ੍ਹਾਂ ਆਪਣੇ ਸੰਬੋਧਨ ਵਿੱਚ ਅੱਗੇ ਕਿਹਾ ਕਿ 1 ਜੁਲਾਈ ਤੱਕ ਕੁੱਝ ਜਨਤਕ ਥਾਵਾਂ ਖੋਲ੍ਹੀਆਂ ਜਾ ਸਕਦੀਆਂ ਹਨ।
ਦੇਸ਼ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਨਵੀਂ ਕੋਵਿਡ-19 ਚੇਤਾਵਨੀ ਪ੍ਰਣਾਲੀ ਦਾ ਐਲਾਨ ਕੀਤਾ। ਇਸ ਪ੍ਰਣਾਲੀ ਨਾਲ ਸਰਕਾਰ ਵਾਇਰਸ ਦੇ ਫੈਲਣ 'ਤੇ ਨਜ਼ਰ ਰੱਖੇਗੀ, ਜਿਸ ਨੂੰ ਆਰ ਰੇਟ ਕਿਹਾ ਜਾਂਦਾ ਹੈ।
ਦੱਸ ਦੇਈਏ ਕਿ ਜਾਨਸਨ ਦੀ ਕੰਜ਼ਰਵੇਟਿਵ ਸਰਕਾਰ ਨੂੰ ਵੀ ਮਹਾਂਮਾਰੀ ਨੂੰ ਲੈ ਕੇ ਮੈਡੀਕਲ ਸਟਾਫ ਨੂੰ ਸੁਰੱਖਿਆ ਦੇ ਲੋੜੀਂਦੇ ਉਪਕਰਣ ਮੁਹੱਈਆ ਨਾ ਕਰਾਉਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ।