ਨਵੀਂ ਦਿੱਲੀ: ਖੇਡ ਮੰਤਰਾਲੇ ਦੁਆਰਾ ਸਤੰਬਰ ਤੱਕ ਦਰਮਿਆਨੇ ਅਤੇ ਲੰਬੀ ਦੂਰੀ ਦੇ ਕੋਚ ਵਜੋਂ ਨਿਯੁਕਤ ਕੀਤੇ ਗਏ ਬੇਲਾਰੂਸੀ ਦੇ ਨਿਕੋਲਾਈ ਸ਼ੈਨਸਰੇਵ ਦੀ ਸ਼ੁੱਕਰਵਾਰ ਨੂੰ ਪਟਿਆਲਾ ਦੇ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐਨਆਈਐਸ) ਵਿਖੇ ਆਪਣੇ ਕਮਰੇ ਵਿੱਚ ਹੀ ਆਖਰੀ ਸਾਹ ਲਏ। ਉਨ੍ਹਾਂ ਦੀ ਉਮਰ 72 ਸਾਲ ਸੀ।
ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ (ਏਐੱਫਆਈ) ਦੇ ਪ੍ਰਧਾਨ ਆਦਿਲ ਜੇ. ਸੁਮਰੀਵਾਲਾ ਨੇ ਨਿਕੋਲਾਈ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਸੁਮਰੀਵਾਲਾ ਨੇ ਇੱਕ ਬਿਆਨ ਵਿੱਚ ਕਿਹਾ, ਹਾਲ ਹੀ ਵਿੱਚ ਨਿਯੁਕਤ ਕੀਤੇ ਮੱਧ ਦੂਰੀ ਦੇ ਕੋਚ ਡਾ. ਨਿਕੋਲਾਈ ਸ਼ੇਨਾਸਰੇਵ ਦੇ ਅਚਾਨਕ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ। ਸੁਮੇਰਵਾਲਾ ਨੇ ਕਿਹਾ ਕਿ ਇਸ ਬਾਰੇ ਵਿਸਤ੍ਰਿਤ ਬਿਆਨ ਜਲਦੀ ਜਾਰੀ ਕੀਤਾ ਜਾਵੇਗਾ।
ਨਵੀਂ ਦਿੱਲੀ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ ਨੇ ਇੱਕ ਬਿਆਨ ਵਿੱਚ ਕਿਹਾ, ਡਾਕਟਰ ਦੀ ਰਿਪੋਰਟ ਅਨੁਸਾਰ ਇਹ ਕੁਦਰਤੀ ਮੌਤ ਹੈ। ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: IS ਅੱਤਵਾਦੀ ਇਮਰਾਨ ਪਠਾਨ ਖਾਨ ਨੂੰ 7 ਸਾਲ ਦੀ ਕੈਦ