ਮਾਸਕੋ:ਬੇਲਾਰੂਸ ਦਾ ਇੱਕ ਕਾਰਗੋ ਜਹਾਜ਼ ਰੂਸ ਦੇ ਪੂਰਬੀ ਹਿੱਸੇ ਵਿੱਚ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਸਾਰੇ ਸੱਤ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਸੋਵੀਅਤ ਦੌਰ ਦੇ ਜਹਾਜ਼ 'ਏਐਨ-12' ਦਾ ਸੰਚਾਲਨ ਕਰਨ ਵਾਲੀ ਬੇਲਾਰੂਸੀ ਏਅਰਲਾਈਨ 'ਗ੍ਰੋਡਨੋ' ਨੇ ਕਿਹਾ ਕਿ ਜਹਾਜ਼ 'ਚ ਸੱਤ ਲੋਕ ਸਵਾਰ ਸਨ ਅਤੇ ਹਾਦਸੇ 'ਚ ਸਾਰੇ ਲੋਕਾਂ ਦੀ ਮੌਤ ਹੋ ਗਈ। ਬੇਲਾਰੂਸ ਦੀ ਚੋਟੀ ਦੀ ਜਾਂਚ ਏਜੰਸੀ 'ਬੇਲਾਰੂਸ ਇਨਵੈਸਟੀਗੇਟਿਵ ਕਮੇਟੀ' ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।
ਸਥਾਨਕ ਰਿਪੋਰਟਾਂ ਅਨੁਸਾਰ, ਜਹਾਜ਼ ਪਹਿਲਾਂ ਨਹੀਂ ਉਤਰਿਆ। ਲੈਂਡਿੰਗ ਦੀ ਦੂਜੀ ਕੋਸ਼ਿਸ਼ 'ਤੇ ਇਹ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸਮਾਚਾਰ ਏਜੰਸੀ 'ਇੰਟਰਫੈਕਸ ਨਿਊਜ਼' ਮੁਤਾਬਕ ਇਹ ਹਾਦਸਾ ਭਾਰੀ ਮੀਂਹ ਕਾਰਨ ਜਹਾਜ਼ ਦੇ ਹੇਠਲੇ ਹਿੱਸੇ 'ਚ ਸ਼ਾਇਦ ਬਰਫ ਜੰਮ ਜਾਣ ਕਾਰਨ ਵਾਪਰਿਆ।